Wednesday, June 24, 2026

ਸਵੀਪ ਟੀਮ ਨੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸ਼ੀਨ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਇੰਦਰਜੀਤ ਸਿੰਘ ਦੀ ਅਗਵਾਈ ‘ਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿਮ ਆਰੰਭ ਕੀਤੀ ਗਈ ਹੈ।ਜਿਸ ਦੇ ਸਬੰਧ ਵਿੱਚ ਅੱਜ ਸੁਪਰਵਾਇਜਰ ਤਜਿੰਦਰ ਸਿੰਘ ਅਤੇ ਸਵੀਪ ਟੀਮ ਛੇਹਰਟਾ ਵਿਖੇ ਬੂਥ ਨੰ: 30 ਤੋ 36 ਤੱਕ ਦੇ ਅਤੇ ਬੂਥ ਨੰ: 109, 110 ‘ਚ ਪਹੁੰਚੀ। ਜਿਥੇ ਸਵੀਪ ਟੀਮ ਨੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸ਼ੀਨ ਬਾਰੇ ਦੱਸਿਆਂ ਅਤੇ ਤਜਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਸ ਵਿਧਾਨ ਸਭਾ ਚੋਣਾਂ ਵਿੱਚ ਜਿਆਦਾ ਅਤੇ ਠੀਕ ਤਰ੍ਹਾਂ ਵੋਟ ਪਾ ਸਕਣ।ਸਵੀਪ ਟੀਮ ਨਾਲ ਇਲਾਕੇ ਦੇ ਕਈ ਹੋਰ ਲੋਕ ਵੀ ਮੋਜ਼ੂਦ ਸਨ ਜੋ ਕਿ ਟੀਮ ਨੂੰ ਪੂਰਾ ਸਹਿਣੋਗ ਦਿੰਦੇ ਨਜਰ ਆਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …