Thursday, April 30, 2026

ਬੇਰੁਜ਼ਗਾਰ ਮੈਰਿਟ ਹੋਲਡਰ ਲਾਇਬਰੇਰੀਅਨਾਂ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ

ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਮੈਰਿਟ ਹੋਲਡਰ ਬੇਰੁਜ਼ਗਾਰ ਲਾਇਬਰੇਰੀਅਨਾਂ ਦਾ ਧਰਨਾ ਸੰਗਰੂਰ ਵਿਖੇ ਦੱਸਵੇਂ ਦਿਨ ਵੀ ਜਾਰੀ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ 750 ਲਾਇਬਰੇਰੀਅਨਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ।ਜਿਨ੍ਹਾਂ ਨੂੰ ਬਾਅਦ ਵਿੱਚ ਘਟਾ ਕੇ 693 ਕਰ ਦਿੱਤਾ ਗਿਆ ਅਤੇ ਇਨ੍ਹਾਂ ਵਿੱਚੋਂ 500 ਦੇ ਲਗਪਗ ਵਿਅਕਤੀਆਂ ਨੂੰ ਨਿਯੱਕਤੀ ਪੱਤਰ ਦਿੱਤੇ ਗਏ, ਜਦੋਂਕਿ ਪੰਜਾਬ ਵਿੱਚ 1500 ਦੇ ਕਰਬ ਸਕੂਲਾਂ ‘ਚ ਲਾਇਬ੍ਰੇਰੀਆਂ ਖਾਲੀ ਪਈਆਂ ਹਨ।ਬਾਕੀ ਬੇਰੋਜ਼ਗਾਰ ਮੈਰਿਟ ਹੋਲਡਰ ਲਾਇਬਰੇਰੀਅਨਾਂ ਪ੍ਰਤੀ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ।ਇਹ ਬੇਰੁਜ਼ਗਾਰ ਲਾਇਬਰੇਰੀਅਨ ਆਪਣੇ ਹੱਕਾਂ ਲਈ ਡੀ.ਸੀ ਦਫ਼ਤਰ ਦੇ ਬਾਹਰ ਲਗਾਤਾਰ ਲੜੀਵਾਰ ਭੁੱਖ ਹੜਤਾਲ ‘ਤੇ ਧਰਨਾ ਲਗਾਈ ਬੈਠੇ ਹਨ ।
                 ਯੂਨੀਅਨ ਦੀ ਸੂਬਾ ਪ੍ਰਧਾਨ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਨੂੰ ਆਪਣੀ ਸਮੱਸਿਆ ਸੁਨਾਮ ਵਿਖੇ ਮਿਲ ਕੇ ਦੱਸੀ ਹੈ ਅਗਰ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਉਂਦਾ ਤਾਂ ਸਮੁੱਚੇ ਮੈਰਿਟ ਹੋਲਡਰ ਬੇਰੁਜ਼ਗਾਰ ਲਾਇਬਰੇਰੀਅਨ ਮਿਲ ਕੇ ਸੰਗਰੂਰ ਵਿੱਚ ਚੱਕਾ ਜਾਮ ਕਰਨਗੇ।
                  ਇਸ ਸਮੇਂ ਰਮਨਦੀਪ ਕੌਰ, ਸਾਹਿਬ ਥਿੰਦ, ਸੰਦੀਪ ਕੌਰ, ਹਰਪ੍ਰੀਤ ਸਿੰਘ, ਨਟਵਰ ਸਿੰਘ ਅਤੇ ਹੋਰ ਉਮੀਦਵਾਰ ਵੀ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …