Tuesday, April 28, 2026

ਭੂਮੀ ਵਿਭਾਗ ਦੀ ਟੀਮ ਨੇ ਨਜਾਇਜ਼ ਕਬਜ਼ੇ ਲਈ ਕੀਤੀ ਜਾ ਰਹੀ ਪੱਕੀ ਉਸਾਰੀ ਰੋਕੀ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਮਿਊਂਸਪਲ ਕਾਰਪੋਰੇਸ਼ਨ ਦੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਨਾਰੰਗ ਹਸਪਤਾਲ ਨਵਾਂ ਕੋਟ ਸਾਹਮਣੇ ਨਾਈਆਂ ਵਾਲਾ ਮੋੜ ਵਿਖੇ ਕਿਸੇ ਵਿਅਕਤੀ ਵਲੋਂ ਸਰਕਾਰੀ ਜਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੋ ਦੁਕਾਨ ਬਣਾਈ ਜਾ ਰਹੀ ਸੀ। ਉਸ ਦੀ ਸੂਚਨਾ ਮਿਲਣ ‘ਤੇ ਭੂਮੀ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਉਕਤ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ, ਜਦਕਿ ਸਰਕਾਰੀ ਜਗ੍ਹਾ ਉਪਰ ਪੱਕੀ ਉਸਾਰੀ ਕਰਕੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।ਮੁਲਾਜ਼ਮਾਂ ਨੇ ਉਕਤ ਜਗ੍ਹਾ ‘ਤੇ ਮੌਜ਼ੂਦ ਸਾਰਾ ਸਮਾਨ ਕਬਜ਼ੇ ਵਿੱਚ ਲੈ ਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ।
                ਭੂਮੀ ਵਿਭਾਗ ਦੀ ਟੀਮ ਵਲੋਂ ਰੇਲਵੇ ਲਿੰਕ ਰੋਡ, ਰਿਆਲਟੋ ਚੌਂਕ, ਨੇੜੇ ਦੁਰਗਿਆਣਾ ਮੰਦਿਰ, ਹਾਲ ਬਜ਼ਾਰ ਆਦਿ ਇਲਾਕਿਆਂ ਵਿੱਚ ਦੁਕਾਨਾਦਾਰਾਂ ਤੇ ਹੋਰ ਵਿਅਕਤੀਆਂ ਵਲੋਂ ਸਮਾਨ ਦੁਕਾਨਾਂ ਦੇ ਬਾਹਰ, ਬਰਾਂਡਿਆਂ, ਫੁੱਟਪਾਥ ਅਤੇ ਸੜਕ ਉਪਰ ਖਲਾਰ ਕੇ ਕੀਤੇ ਗਏ ਆਰਜੀ ਨਜਾਇਜ਼ ਵਿਰੁੱਧ ਵੀ ਕਾਰਵਾਈ ਕੀਤੀ ਗਈ।
                  ਅਸਟੇਟ ਅਫਸਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਦੁਕਾਨਦਾਰ ਜਾਂ ਵਿਅਕਤੀ ਸਰਕਾਰੀ ਜ਼ਮੀਨ ਜਾਂ ਸੜਕ ‘ਤੇ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ।ਅਗਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਕਾਰਵਾਈ ਸਮੇਂ ਰਾਜ ਕੁਮਾਰ, ਅਰੁਣ ਸਹਿਜਪਾਲ, ਵਿਭਾਗੀ ਅਮਲਾ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …