Wednesday, June 24, 2026

ਡਾ. ਸੰਦੀਪ ਸਿੰਘ ਵਾਰਡ ਨੰ: 9 ਤੋਂ ਕਾਂਗਰਸ ਕਮੇਟੀ (ਸ਼ਹਿਰੀ) ਪ੍ਰਧਾਨ ਨਿਯੁੱਕਤ

ਸਮਰਾਲਾ, 31 ਦਸੰਬਰ (ਇੰਦਰਜੀਤ ਸਿੰਘ ਕੰਗ) – 2022 ਦੀਆਂ ਚੋਣਾਂ ਨਜ਼ਦੀਕ ਆਉਣ ਤੇ ਕਾਂਗਰਸ ਪਾਰਟੀ ਦੁਆਰਾ ਆਪਣੀ ਸਰਗਰਮੀਆਂ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਸਮਰਾਲਾ ਹਲਕੇ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਯੂਥ ਆਗੂ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮਰਾਲਾ ਸ਼ਹਿਰ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵਾਰਡ ਵਾਈਜ਼ ਅਹੁਦੇਦਾਰਾਂ ਦੀ ਵੰਡ ਕੀਤੀ ਗਈ। ਇਸੇ ਲੜ੍ਹੀ ਤਹਿਤ ਹਰਿਕ੍ਰਿਸ਼ਨ ਗੰਭੀਰ ਪ੍ਰਧਾਨ ਬਲਾਕ ਕਾਂਗਰਸ ਕਮੇਟੀ (ਸ਼ਹਿਰੀ) ਦੀ ਰਹਿਨੁਮਾਈ ਹੇਠ ਡਾਕਟਰ ਸੰਦੀਪ ਸਿੰਘ ਨੂੰ ਕਾਂਗਰਸ ਕਮੇਟੀ ਵੱਲੋਂ ਵਾਰਡ ਨੰਬਰ 9 ਦਾ ਪ੍ਰਧਾਨ ਨਿਯੁੱਕਤ ਕਰਕੇ ਨਿਯੁੱਕਤੀ ਪੱਤਰ ਦਿੱਤਾ ਗਿਆ।ਇਸੇ ਵਾਰਡ ਤੋਂ ਭਿੰਦਰ ਕੌਰ ਨੂੰ ਲੇਡੀਜ਼ ਵਿੰਗ ਦੀ ਪ੍ਰਧਾਨ ਬਣਾਇਆ ਗਿਆ ਹੈ।ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵਲੋਂ ਸਮਰਾਲਾ ਸ਼ਹਿਰ ‘ਚ ਕਰੋੜਾਂ ਰੁਪਏ ਦੀਆਂ ਗਰਾਂਟਾ ਨਾਲ ਸ਼ਹਿਰ ਦਾ ਵਿਕਾਸ ਕੀਤਾ ਗਿਆ ਹੈ। ਡਾਕਟਰ ਸੰਦੀਪ ਸਿੰਘ ਨੇ ਨਿਯੱਕਤੀ ਪੱਤਰ ਪ੍ਰਾਪਤ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। 
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਕੌਰ ਢਿੱਲੋਂ, ਹਰਦੀਪ ਸਿੰਘ ਢਿੱਲੋਂ, ਕਮਲਜੀਤ ਸਿੰਘ ਢਿੱਲੋਂ, ਸੁਖਵੀਰ ਸਿੰਘ ਪੱਪੀ ਚੇਅਰਮੈਨ ਮਾਰਕੀਟ ਕਮੇਟੀ, ਲਵੀ ਢਿਲੋਂ, ਐ.ਸੀ ਬਲਵਿੰਦਰ ਕੌਰ, ਐਮ.ਸੀ.ਸੇਵਾ ਸਿੰਘ, ਐਮ.ਸੀ ਰਣਧੀਰ ਸਿੰਘ, ਅਵਤਾਰ ਸਿੰਘ, ਐਮ.ਸੀ ਅੰਮਿ੍ਰਤਪਾਲ ਕੌਰ, ਲਖਵਿੰਦਰ ਸਿੰਘ, ਦੀਪਕ ਸਿੰਘ, ਦਲਵੀਰ ਸਿੰਘ, ਪਰਮਜੀਤ ਸਿੰਘ, ਮੋਹਣ ਸਿੰਘ, ਰਾਮ ਚੰਦਰ, ਬਚਿੱਤਰ ਸਿੰਘ, ਸੁਰਿੰਦਰ ਕੌਰ, ਸਤਵਿੰਦਰ ਕੌਰ, ਅਨੁਰੀਤ ਕੌਰ, ਹਰਮਨਪ੍ਰੀਤ ਕੌਰ, ਕੁਲਵੀਰ ਕੌਰ, ਗੁਰਪ੍ਰੀਤ ਕੌਰ ਪਿੰਕੀ, ਭਿੰਦਰ ਕੌਰ, ਪਰਦੀਪ ਕੌਰ, ਰਿੱਕੀ, ਰੁਪਿੰਦਰ ਕੌਰ, ਸੁਖਵਿੰਦਰ ਕੌਰ, ਡਿੰਪਲ, ਭੁਪਿੰਦਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …