ਅੰਮ੍ਰਿਤਸਰ, 1 ਜਨਵਰੀ 2022 (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਬਾਲਵਾੜੀ ਹਾਈ ਸਕੂਲ ਵਲੋਂ ਅਮਨਦੀਪ ਕ੍ਰਿਕੇਟ ਅਕੈਡਮੀ
ਵਿਖੇ ਸਪੋਰਟਸ ਡੇਅ ਮਨਾਇਆ ਗਿਆ।ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਮੁੱਖ ਮਹਿਮਾਨ ਭਗਵਤੀ ਪ੍ਰਸਾਦ ਅਤੇ ਹੋਰ ਮਹਿਮਾਨਾਂ ਤੇ ਅਧਿਆਪਕਾਂ ਦਾ ਸਵਾਗਤ ਕੀਤਾ।ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।ਮੁੱਖ ਮਹਿਮਾਨ ਭਗਵਤੀ ਪ੍ਰਸਾਦ ਨੂੰ ਸਕੂਲ ਚੇਅਰਮੈਨ ਸਰਿਤਾ ਸ਼ਰਮਾ ਅਤੇ ਮੈਨੇਜਰ ਸੰਜੀਵ ਕੁਮਾਰ ਦੇਵਗਨ ਨੇ ਸਨਮਾਨਿਤ ਕੀਤਾ।ਇਸ ਮੌਕੇ ਮੈਡਮ ਸ਼ਰਨਜੀਤ, ਪ੍ਰਭਜੋਤ ਕੌਰ, ਮੈਡਮ ਮੋਨਿਕਾ, ਮੈਡਮ ਜਸਪ੍ਰੀਤ, ਪੂਨਮ ਆਦਿ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media