ਅੰਮ੍ਰਿਤਸਰ, 1 ਜਨਵਰੀ 2022 (ਸੁਖਬੀਰ ਸਿੰਘ) – ਕਾਂਗਰਸੀ ਆਗੂ ਜੱਗਾ ਨੇ ਮਜੀਠਾ ਹਲਕਾ ਦੇ ਸਮੂਹ ਕਾਂਗਰਸੀ ਸਰਪੰਚਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।
ਜਿਸ ਦੌਰਾਨ ਉਨਾਂ ਕਿਹਾ ਕਿ ਹਲਕੇ ਵਿੱਚ ਪਾਰਟੀ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾਏਗਾ ਅਤੇ ਹਾਈਕਮਾਂਡ ਦੇ ਆਦੇਸ਼ਾਂ ‘ਤੇ ਕਾਂਗਰਸ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਕਰਵਾਏ ਗਏ ਵਿਕਾਸ ਕਾਰਜ਼ਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ।
ਪਾਰਟੀ ਵਰਕਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਜੇਕਰ ਹਾਈਕਮਾਨ ਜੱਗਾ ਮਜੀਠੀਆ ਨੂੰ 2022 ਵਿਧਾਨ ਸਭਾ ਦੀ ਟਿਕਟ ਦਿੰਦੀ ਹੈ ਤਾਂ ਉਹ ਉਨਾਂ ਨੂੰ ਜਿਤਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ।ਜੱਗਾ ਮਜੀਠੀਆ ਵਲੋਂ ਆਏ ਹੋਏ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਵਾਸਤੇ ਪੰਜ ਪੰਜ ਲੱਖ ਰੁਪਏ ਦੇ ਚੈਕ ਵੀ ਦਿੱਤੇ ਗਏ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਵਿੰਦਰ ਸਿੰਘ ਕਾਦਰਾਂਬਾਦ, ਗਿਆਨ ਸਿੰਘ ਸੋਹੀਆਂ ਕਲਾ, ਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ, ਸੀਨੀਅਰ ਆਗੂ ਇੰਦਰਪ੍ਰੀਤ ਸਿੰਘ ਢਿੱਲੋਂ, ਪ੍ਰਤਾਪ ਸਿੰਘ ਕੈਰੋਂ ਸਰਪੰਚ ਕੋਟਲਾ, ਸਤਿੰਦਰ ਸਿੰਘ ਸ਼ਾਹ ਆਦਿ ਮੌਜ਼ੂਦ ਸਨ।ਮੀਟਿੰਗ ਉਪਰੰਤ ਉਨਾਂ ਨੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਗਰੀਬ ਲੜਕੀਆਂ ਦੇ ਅਨੰਦ ਕਾਰਜ਼ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media