ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ) – ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ
ਨੇ ਗੁਰਮਤਿ ਸੰਗੀਤ ਮਾਰਤੰਡ ਪ੍ਰੋਫੈਸਰ ਕਰਤਾਰ ਸਿੰਘ ਦੇ ਅਕਾਲ ਚਲਾਣੇ ਨੂੰ ਸਿੱਖ ਜਗਤ ਲਈ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।ਉਨਾਂ ਕਿਹਾ ਕਿ ਉਹ ਆਪਣੇ ਆਪ ਵਿੱਚ ਹੀ ਗੁਰਮਤਿ ਸੰਗੀਤ ਦੀ ਯੂਨੀਵਰਸਿਟੀ ਸਨ।
ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਆਪਣੀ ਸਾਰੀ ਉਮਰ ਗੁਰਮਤਿ ਸੰਗੀਤ ਨੂੰ ਸਮਰਪਿਤ ਕਰ ਦਿੱਤੀ ਤੇ ਇਸ ਲਗਨ ਨੂੰ ਅੰਤਿਮ ਸਵਾਸ ਤੀਕ ਨਿਭਾਇਆ।ਉਹਨਾਂ ਨੇ ਡਾ. ਗੁਰਨਾਮ ਸਿੰਘ ਅਤੇ ਬੀਬੀ ਦਲਬੀਰ ਕੌਰ ਨਾਲ ਇੱਕ ਟੀਮ ਵਜੋਂ 1991 ਵਿੱਚ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਦੀ ਅਗਵਾਈ ਵਿੱਚ ਰਾਗ ਅਧਾਰਿਤ ਗੁਰਬਾਣੀ ਦਾ ਮੁੱਢ ਵੀ ਬੰਨ੍ਹਿਆ।ਉਹ ਹੁਣ ਵੀ ਗੁਰਮਤਿ ਸੰਗੀਤ ਅਕਾਦਮੀ ਦੇ ਡਾਇਰੈਕਟਰ ਸਨ।ਉਹਨਾਂ ਨੂੰ ਗੁਰਮਤਿ ਸੰਗੀਤ ਦਾ ਬਹੁਤ ਗੂੜ੍ਹਾ ਗਿਆਨ ਸੀ, ਜਿਸ ਨੂੰ ਉਹਨਾਂ ਨੇ ਖ਼ੂਬ ਵੰਡਿਆ।
ਅਦਲੀਵਾਲ ਨੇ ਹੋਰ ਕਿਹਾ ਹੈ ਕਿ ਪ੍ਰੋਫੈਸਰ ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਦੀਆਂ ਕਈ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਸਬ ਕਮੇਟੀ ਦੇ ਮੈਂਬਰ ਵੀ ਸਨ।ਗੁਰਮਤਿ ਸੰਗੀਤ ਦੇ ਵਿਸ਼ੇ ‘ਤੇ ਪ੍ਰੋਫੈਸਰ ਸਾਹਿਬ ਨੇ ਪੰਜ ਪੁਸਤਕਾਂ ਵੀ ਲਿਖੀਆਂ।ਉਹ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਜ਼ੇਰ-ਏ-ਇਲਾਜ਼ ਸਨ ਤੇ ਭਾਰਤ ਸਰਕਾਰ ਵਲੋਂ ਦਿੱਤਾ ਪਦਮ ਸ੍ਰੀ ਦਾ ਅਵਾਰਡ ਵੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਹਸਪਤਾਲ ਜਾ ਕੇ ਹੀ ਉਹਨਾਂ ਨੂੰ ਸੌਂਪਿਆ ਸੀ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media