ਸੰਗਰੂਰ, 3 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਦੇ 5 ਵੱਖ-ਵੱਖ ਮੇਨ ਪੁਆਇੰਟਾਂ ‘ਤੇ ਹਾਈਟੈਕ ਤਕਨੀਕ ਨਾਲ ਲੈਸ 17 ਸੀ.ਸੀ.ਟੀ.ਵੀ ਕੈਮਰੇ
ਲਗਵਾਉਣ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਕਰਵਾਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੱਤ ਲੱਖ ਇਕਵੰਜਾ ਹਜਾਰ ਰੁਪਏ ਦੀ ਲਾਗਤ ਨਾਲ ਇਹ ਆਧੁਨਿਕ ਕੈਮਰੇ ਲੌਂਗੋਵਾਲ ਵਿਖੇ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਲੱਗਣ ਨਾਲ ਕਸਬੇ ਵਿਖੇ ਹੋਣ ਵਾਲੀਆਂ ਚੋਰੀ ਆਦਿ ਵਾਰਦਾਤਾਂ ਵਿਚ ਭਾਰੀ ਕਮੀ ਆਵੇਗੀ।ਉਨ੍ਹਾਂ ਦੱਸਿਆ ਕਿ ਲੌਂਗੋਵਾਲ ਤੋਂ ਇਲਾਵਾ ਚੀਮਾ ਮੰਡੀ ਵਿਖੇ ਵੀ ਇੰਨੀ ਹੀ ਲਾਗਤ ਨਾਲ ਇਹ ਕੈਮਰੇ ਲਗਵਾਉਣ ਦੀ ਅੱਜ ਸ਼ੁਰੂਆਤ ਕਰਵਾਈ ਗਈ ਹੈ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਅਮਨ ਅਰੋੜ਼ਾ, ਐਸ.ਐਸ.ਪੀ ਸਵਪਨ ਸ਼ਰਮਾ, ਕੌਂਸਲਰ ਗੁਰਮੀਤ ਸਿੰਘ ਫੌਜੀ, ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਆਗੂ ਰਾਜ ਕੁਮਾਰ ਟੇਲਰ ਮਾਸਟਰ, ਆਪ ਆਗੂ ਵਿੱਕੀ ਵਸ਼ਿਸ਼ਟ, ਨੌਜਵਾਨ ਆਪ ਆਗੂ ਵਿੱਕੀ ਮੰਗਲਾ ਆਦਿ ਹਾਜ਼ਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media