ਸਿਵਲ ਹਸਪਤਾਲ ਵਿੱਚ 24 ਘੰਟੇ ਚੱਲਣ ਵਾਲੇ ਸਕੈਨਿੰਗ ਸੈਂਟਰ ਦੀ ਹੋਈ ਸ਼ੁਰੂਆਤ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਸਿਹਤ ਸਹੂਲਤਾਂ ਦੇਣ ਦੇਣ ਲਈ
ਰਾਜ ਦੇ ਸਾਰੇ ਵੱਡੇ ਸਰਕਾਰੀ ਹਸਪਤਾਲਾਂ ਦੇ ਸਕੈਨਿੰਗ ਸੈਂਟਰਾਂ ਵਿੱਚ ਐਮ.ਆਰ.ਆਈ ਸਮੇਤ ਸਾਰੇ ਵੱਡੇ ਟੈਸਟ ਸ਼ਾਮਿਲ ਬਹੁਤ ਸਸਤੀ ਕੀਮਤ ‘ਤੇ ਕੀਤੇ ਜਾਣਗੇ।ਸੋਨੀ ਨੇ ਕਿਹਾ ਕਿ ਇਨ੍ਹਾਂ ਹੀ ਨਹੀਂ ਇਹ ਸਕੈਨਿੰਗ ਸੈਂਟਰ ਹਰ ਰੋਜ਼ ਬਿਨਾਂ ਕਿਸੇ ਛੁੱਟੀ ਦੇ 24 ਘੰਟੇ ਆਪਣੀ ਸੇਵਾ ਦੇਣਗੇ।
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਖੋਲੇ ਇਸ ਤਰ੍ਹਾਂ ਦੇ ਪਹਿਲੇ ਸਕੈਨਿੰਗ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਸੋਨੀ ਨੇ ਦੱਸਿਆ ਕਿ ਇਸ ਲਈ ਪੰਜਾਬ ਸਰਕਾਰ ਨੇ ਦੇਸ਼ ਦੀ ਵੱਡੀ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ, ਜੋ ਕਿ ਇਹ ਸਾਰੇ ਸੈਂਟਰ ਪੀ.ਪੀ ਮੋਡ ‘ਤੇ ਬਣਾਏਗੀ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਤੈਅ ਕੀਤੀਆਂ ਟੈਸਟ ਦਰਾਂ, ਜੋ ਕਿ ਬਜ਼ਾਰ ਨਾਲੋਂ 60-70 ਫੀਸਦੀ ਘੱਟ ਦਰਾਂ ‘ਤੇ ਇਹ ਸੈਂਟਰ ਆਪਣੀ ਸੇਵਾ ਦੇਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ 6 ਵੱਡੇ ਸਿਵਲ ਹਸਪਤਾਲਾਂ ਵਿੱਚ ਐਮ.ਆਰ.ਆਈ ਸੈਂਟਰ, 25 ਹਸਪਤਾਲਾਂ ਵਿੱਚ ਸਕੈਨਿੰਗ ਸੈਂਟਰ, ਮੁਹਾਲੀ ਵਿਖੇ ਇੱਕ ਸਟੇਟ ਪੱਧਰ ਦੀ ਲੈਬ, ਜਿਲ੍ਹੇ ਦੇ ਹਸਪਤਾਲਾਂ ਵਿੱਚ 30 ਪੇਥੋਲੋਜੀ ਲੈਬਾਰਟਰੀਆਂ ਅਤੇ ਛੋਟੇ ਸਿਹਤ ਕੇਂਦਰਾਂ ਲਈ 95 ਕੁਲੈਕਸਨ ਸੈਂਟਰ ਬਣਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਹ ਕੇਂਦਰ ਪੰਜਾਬ ਦੀ ਕਰੀਬ 2.8 ਕਰੌੜ ਲੋਕਾਂ ਨੂੰ ਆਪਣੀ ਸੇਵਾ ਦੇਣਗੇ।ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਾਰੇ ਕੇਂਦਰ ਆਉਣ ਵਾਲੇ 2 ਮਹੀਨਿਆਂ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਡਾਇਰੈਕਟਰ ਸਿਹਤ ਜੀ.ਬੀ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਪੰਜਾਬ ਤੋਂ ਪਹਿਲਾਂ 15 ਰਾਜਾਂ ਵਿੱਚ ਸਫਲਤਾ ਪੂਰਵਕ ਸਿਹਤ ਸੇਵਾਵਾਂ ਦੇ ਰਹੀ ਹੈ ਅਤੇ ਇਸ ਦੇ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਆਉਣ ਨਾਲ ਮਰੀਜ਼ਾਂ ਅਤੇ ਡਾਕਟਰਾਂ ਦੋਵਾਂ ਨੂੰ ਇਲਾਜ਼ ਦੇ ਲਈ ਵੱਡੀ ਰਾਹਤ ਮਿਲੇਗੀ।ਐਮ.ਡੀ ਕ੍ਰਿਸ਼ਨਾ ਡਾਇਗਨੋਜ਼ ਨੇ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਉਹ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸਨਰ ਡਾ. ਸੁਖਚੈਨ ਸਿੰਘ ਗਿੱਲ, ਸਿਵਲ ਸਰਜਨ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media