ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕੀਤਾ ਸੜਕ ਦਾ ਸੁਭਾਅਰੰਭ
ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਧਾਰ ਬਲਾਕ ਦੇ ਪਿੰਡ ਬਮਰੋਟਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜਿਸ ਦਾ ਸੁਭਾਅਰੰਭ ਅੱਜ
ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ ਵਲੋਂ ਕੀਤਾ ਗਿਆ।ਪਰਮਪਾਲ ਸਿੰਘ ਐਸ.ਡੀ.ਓ ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ ਮੰਡੀ ਬੋਰਡ ਪਠਾਨਕੋਟ, ਮਲਾਰ ਸਿੰਘ, ਚਰਨ ਸਿੰਘ, ਮੋਹਣ ਲਾਲ, ਰੂਪ ਲਾਲ, ਜਿਵਨਾ ਦੇਵੀ, ਸਰਮੀਲਾ ਦੇਵੀ, ਜਸਵੰਤ ਸਿੰਘ, ਪ੍ਰਧਾਨ ਬਾਬੂ ਰਾਮ, ਪੁਸ਼ਪਾ ਦੇਵੀ, ਸੁਨੀਲ ਕੁਮਾਰ, ਜਗਦੀਸ਼ ਰਾਜ, ਸੰਪੂਰਨ ਸਿੰਘ, ਚੈਨ ਸਿੰਘ, ਸੋਹਣ ਲਾਲ, ਕਰਤਾਰ ਸਿੰਘ, ਵਰਿੰਦਰ ਸਿੰਘ ਆਦਿ ਹਾਜਰ ਸਨ।
ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਬਮਰੋਟਾ ਨਿਵਾਸੀ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜੋ ਅੱਜ ਪੂਰੀ ਹੋਣ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇਸ ਸੜਕ ਦਾ ਨਿਰਮਾਣ ਜਿਸ ਦੀ ਲੰਬਾਈ ਕਰੀਬ 0.60 ਮਿਲੋਮੀਟਰ ਹੈ ਤੇ 65 ਲੱਖ ਰੁਪਏ ਖਰਚ ਕਰਕੇ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਹ ਰੋਡ ਕੰਸਟਕਸਨ ਬੰਧਾਨੀ ਡਿਫੈਂਸ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਬਮਰੋਟਾ ਤੱਕ ਬਣਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਕੋਈ ਵੀ ਪਿੰਡ ਨੂੰ ਪੱਕੀ ਸੜਕ ਨਹੀਂ ਸੀ ਅਤੇ ਹੁਣ ਕਰੀਬ 300 ਤੋਂ 400 ਲੋਕਾਂ ਨੂੰ ਇਸ ਸੜਕ ਦਾ ਲਾਭ ਮਿਲੇਗਾ।ਉਨ੍ਹਾਂ ਦੱਸਿਆ ਕਿ ਉਪਰੋਕਤ ਮਾਰਗ ਤੇ ਜੋ ਖੱਡ ਦਾ ਏਰੀਆ ਹੈ, ਉਥੇ ਕੰਕਰੀਟ ਦੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਇਲਾਕਾ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Punjab Post Daily Online Newspaper & Print Media