ਅੰਮ੍ਰਿਤਸਰ, 6 ਜਨਵਰੀ (ਲਵ ਗਿੱਲ) – ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਸਾਡਾ ਨਾਟ ਘਰ ਵਿਖੇ ਹਰ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੇ
ਸਿਲਸਿਲੇ ‘ਚ ਇਸ ਵਾਰ “ਨਵਾਂ ਸਾਲ ਸਾਡਾ ਨਾਟ ਘਰ ਦੇ ਨਾਲ” ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ ਦੀ ਸ਼ੁਰੂਆਤ ਸੋਨਾ ਅਕੈਡਮੀ ਵਿੱਚ ਭੰਗੜੇ ਦੀ ਟ੍ਰੇਨਿੰਗ ਲੈ ਰਹੇ ਬੱਚਿਆਂ ਯੁਵਰਾਜ ਸਿੰਘ ਤੇ ਲਵਪ੍ਰੀਤ ਸਿੰਘ ਆਦਿ ਨੇ ਭੰਗੜੇ ਦੀ ਪੇਸ਼ਕਾਰੀ ਨਾਲ ਕੀਤੀ।ਉਪਰੰਤ ਸ਼ਾਇਰ ਆਰ ਜੀਤ ਤੇ ਮੁਹੰਮਦ ਸਦੀਕ ਨੇ ਆਪਣੀਆਂ ਕਵਿਤਾਵਾਂ ਹਾਜ਼ਰੀ ਲਵਾਈ।ਜਿਥੇ ਬਾਵਾ ਸਿਸਟਰਜ਼ ਜੈਸਮੀਨ ਕੌਰ ਬਾਵਾ ਤੇ ਜਸਲੀਨ ਕੌਰ ਨੇ ਗੀਤ ਬੋਲ ਕੇ ਦਰਸ਼ਕਾਂ ਦਾ ਮਨ ਮੋਹਿਆ, ਉਥੇ ਉਨ੍ਹਾਂ ਦੇ ਮਾਤਾ ਹਰਪ੍ਰੀਤ ਕੌਰ ਬਾਵਾ ਨੇ ਵੀ ਗੀਤ ਸੁਣਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਦਲਜੀਤ ਸੋਨਾ ਦੇ ਨਵੇਂ ਸਾਲ ‘ਤੇ ਗਾਏ ਗੀਤ ਤੋਂ ਬਾਅਦ ਸ਼ਾਇਰ ਆਰ ਜੀਤ ਦੀ ਪਤਨੀ ਨੇ ਆਰ ਜੀਤ ਦੀ ਲਿਖੀ ਹੋਈ ਇਕ ਕਵਿਤਾ ਪੜ੍ਹੀ।ਜਿਸ ਉਪਰੰਤ ਨੂਰ ਤੇ ਲਕਸ਼ ਨੇ ਵੀ ਭੰਗੜਾ ਪੇਸ਼ ਕੀਤਾ।ਪ੍ਰੋਗਰਾਮ ਦੇ ਮੁੱਖ ਮਹਿਮਾਨ ਬਿਕਰਮ ਸਿੰਘ ਗਿੱਲ (ਨਿਰਦੇਸ਼ਕ ਤੇ ਨਿਰਮਾਤਾ) ਅਤੇ ਉਨ੍ਹਾਂ ਦੀ ਟੀਮ ਨੇ ਸੋਨਾ ਅਕੈਡਮੀ ਦੇ ਕਲਾਕਾਰ ਅਨਮੋਲਪ੍ਰੀਤ ਕੌਰ ਤੇ ਪਰਮਜੀਤ ਸਿੰਘ ਵਲੋਂ ਪੇਸ਼ ਕੀਤੇ ਨਾਟਕ “ਸਰਵਣ ਪੁੱਤ” ਦੀ ਖੂਬ ਸ਼ਲਾਘਾ ਕੀਤੀ।ਉਨ੍ਹਾਂ ਨੇ ਸੋਨਾ ਅਕੈਡਮੀ ‘ਚ ਐਕਟਿੰਗ ਸਿੱਖ ਰਹੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਤੇ ਭਵਿੱਖ ਵਿੱਚ ਸਾਡਾ ਨਾਟ ਘਰ ਨਾਲ ਹਰ ਤਰਾਂ ਦੇ ਸਹਿਯੋਗ ਦਾ ਯਕੀਨ ਦਿਵਾਇਆ।ਪੰਜਾਬੀ ਗਾਇਕ ਲਵੀ ਸੱਭਰਵਾਲ ਅਤੇ ਮਾਡਲ ਪਵਨ ਧਾਲੀਵਾਲ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਦਲਜੀਤ ਸੋਨਾ ਨੇ ਦਰਸ਼ਕਾਂ ਨੂੰ ਦੱਸਿਆ ਕਿ ਅਗਲੇ ਸੋਮਵਾਰ ਨੂੰ ‘ਸਾਡਾ ਨਾਟ’ ਘਰ ਵਿੱਚ “ਲੋਹੜੀ ਧੀਆਂ ਦੀ” ਮਨਾਈ ਜਾਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media