Monday, July 14, 2025
Breaking News

ਆਰੀਆ ਸਮਾਜ ਲੋਹਗੜ ‘ਚ ਸਵਾਮੀ ਦਯਾਨੰਦ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ) – ਆਰਿਆ ਸਮਾਜ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਪ੍ਰਧਾਨ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਕੇ ਆਸ਼ੀਰਵਾਦ ਨਾਲ ਆਰੀਆ ਸਮਾਜ ਲੋਹਗੜ ਅੰਮ੍ਰਿਤਸਰ ਵਲੋਂ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਬੰਧ ਹੇਠ ਸਵਾਮੀ ਦਯਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਹਵਨ ਯੱਗ ਅਤੇ ਆਰੀਆ ਸਤਸੰਗ ਦਾ ਆਯੋਜਨ 23 ਦਸੰਬਰ 2021 ਕੋ ਲੋਹਗੜ ਵਿਖੇ ਕਰਵਾਇਆ ਗਿਆ।ਬੀ.ਕੇ ਮਿਤਲ, ਸਕੱਤਰ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਮੁੱੱਖ ਮਹਿਮਾਨ ਸਨ।ਪ੍ਰਧਾਨਗੀ ਜੇ.ਪੀ ਸ਼ੁਰ ਡਾਇਰੈਕਟਰ ਪੀ.ਐਸ-1 ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਨੇ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ।ਮੁੱਖ ਯਜਮਾਨ ਅਤੇ ਹੋਰਨਾਂ ਨੇ ਯੱਗ ਦੀ ਪਾਵਨ ਅਗਨੀ ਵਿੱਚ ਵੈਦਿਕ ਮੰਗ਼ਲ ਉਚਾਰਣ ਨਾਲ ਅਹੂਤੀਆਂ ਪਾੲਅਿਾਂ ਲੋਕਾਂ ਦੇ ਕਲਿਆਣ ਦੀ ਕਾਮਨਾ ਕੀਤੀ ਗਈ।ਡੀ.ਓ.ਵੀ ਇੰਟਰਨੈਸ਼ਨਲ ਸਕੂਲ ਕੇ ਸੰਗੀਤ ਵਿਦਿਆਰਥੀਆਂ ਨੇ ਡੀ.ਏ.ਵੀ ਗਾਣ ਪੇਸ਼ ਕੀਤਾ ਗਿਆ।
                   ਆਰੀਆ ਸਮਾਜ ਲੋਹਗੜ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਅਤੇ ਡਾ. ਨੀਲਮ ਕਾਮਰਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਵਾਮੀ ਦਯਾਨੰਦ ਦੇ ਗੁਣਾਂ ਨੂੰ ਆਪਣੇ ਜੀਵਨ ‘ਚ ਅਪਨਾਉਣ ਦੀ ਪ੍ਰੇਰਣਾ ਕੀਤੀ।
                  ਜੇ.ਆਰ.ਐਸ ਡੀ.ਏ.ਵੀ ਪਬਲਿਕ ਸਕੂਲ ਝਬਾਲ ਕਲਾਂ ਦੇ ਅੀਧਆਪਕਾਂ ਤੇ ਆਰਅਿਾਂ ਗਰਲਜ਼ ਸੀਨੀ. ਸੈਕੰ. ਸਕੂਲ ਲੋਹਗੜ ਦੀਆਂ ਵਿਦਿਆਰਥਣਾਂ ਨੇ ਵੈਦਿਕ ਭਜਨ ਪੇਸ਼ ਕੀਤੇ। ਮੰਚ ਦਾ ਸੰਚਾਲਨ ਪ੍ਰਿੰ. ਅਜਯ ਬੇਰੀ ਨੇ ਕੀਤਾ। ਪ੍ਰੋਗਰਾਮ ਵਿੱਚ ਸਥਾਨ ਆਰੀਆ ਸਮਾਜ ਦੇ ਮੈਂਬਰ ਇੰਦਰਪਾਲ ਆਰਆ, ਰਾਕੇਸ਼ ਮੇਹਰਾ, ਪ੍ਰਿੰ. ਅਨਿਤਾ ਮੈਨਨ, ਪ੍ਰਿੰ. ਡਾ. ਨੀਰਾ ਸ਼ਰਮਾ, ਪ੍ਰਿੰ. ਡਾ. ਅੰਜ਼ਨਾ ਗੁਪਤਾ, ਪ੍ਰਿੰ. ਅਨੀਤਾ ਮਹਿਰਾ, ਪ੍ਰਿੰ. ਪਰਮਜੀਤ ਕੁਮਾਰ, ਪ੍ਰਿੰ. ਵਿਪਨ ਜਿਸ਼ਠੂ, ਪ੍ਰਿੰ. ਰਜਨੀ, ਅਤੁਲ, ਮੁਰਾਰੀ ਲਾਲ, ਦਿਨੇਸ਼ ਆਰੀਆ ਪ੍ਰਿੰ. ਨਿਸ਼ੀ, ਪ੍ਰਿੰ. ਕੁਸਮ, ਪ੍ਰਿੰ. ਰਾਜੀਵ ਭਾਰਤੀ, ਪ੍ਰਿੰ. ਰੀਟਾ ਅਤੇ ਹੋਰ ਡੀ.ਏ.ਵੀ. ਸੰਸਥਾਵਾਂ ਦੇ ਪ੍ਰਿੰਸੀਪਲ, ਅੀਧਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ। ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਪਨ ਪ੍ਰੋਗਰਾਮ ਦਾ ਸਮਾਪਨ ਸ਼ਾਂਤੀ ਪਾਠ ਹੋੋਇਆ।ਅੰਤ ‘ਚ ਰਿਸ਼ੀ ਲੰਗਰ ਵੀ ਵਰਤਾਇਆ ਗਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …