Wednesday, March 4, 2026

ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਗੋਲਡੀ ਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਵਲੋਂ ਥਲੇਸ, ਅਕੋਈ ਸਾਹਿਬ, ਰਸਾਲਦਾਰ ਛੰਨਾ, ਦੇਹ ਕਲਾਂ, ਰੂਪਾ ਹੇੜੀ, ਜੁਲਮਗੜ੍ਹ (ਨਾਨਕਸਰ) ਗੰਗਾ ਸਿੰਘ ਵਾਲਾ, ਗੁਰਦਾਸਪੁਰਾ ਪਿੰਡਾਂ ਦਾ ਦੌਰਾ ਕੀਤਾ ਗਿਆ।ਜਿਥੇ ਉਹਨਾਂ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲਿਆ।ਰੈਲੀਆਂ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਗੋਲਡੀ ਨੇ ਕਿਹਾ ਹਲਕਾ ਸੰਗਰੂਰ ਵਿੱਚ ਵਿਕਾਸ ਦਾ ਕੋਈ ਕੰਮ ਸਥਾਨਕ ਵਿਧਾਇਕ ਨੇ ਨਹੀਂ ਕੀਤਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੀ ਵਿਸ਼ੇਸ਼ ਯਤਨ ਕੀਤੇ ਜਾਣਗੇ।ਉਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਭਰਮਾ ਰਿਹਾ ਹੈ।ਭਾਜਪਾ ਤੇ ਉਨਾਂ ਦੀਆਂ ਹਮਾਇਤੀ ਪਾਰਟੀਆਂ ਨੇ ਵੀ ਲੋਕਾਂ ਦਾ ਕੁੱਝ ਨਹੀ ਸੰਵਾਰਿਆ, ਭਾਜਪਾ ਨੇ ਤਾਂ ਸਾਲ ਤੋਂ ਵੱਧ ਕਿਸਾਨਾਂ ਨੂੰ ਦਿੱਲੀ ’ਚ ਧਰਨਿਆਂ ਲਈ ਮਜ਼ਬੂਰ ਕੀਤਾ।ਜਿਥੇ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਹੋਈ ਹੈ।
              ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਬੀਬੀ ਪਰਮਜੀਤ ਕੌਰ ਵਿਰਕ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਜਥੇਦਾਰ ਤੇਜਾ ਸਿੰਘ ਛੰਨਾ, ਜਸਵਿੰਦਰ ਸਿੰਘ ਅਕੋਈ, ਬਲਜੀਤ ਸਿੰਘ ਭਿੰਡਰ, ਡਾ. ਗੁਰਲਾਲ ਸਿੰਘਾ ਦਵਿੰਦਰ ਸਿੰਘ ਪ੍ਰਧਾਨ, ਸੁਖਵੰਤ ਸਿੰਘ ਸਾਬਕਾ ਸਰਪੰਚ, ਬਾਜ਼ ਸਿੰਘ ਸਾਬਕਾ ਸਰਪੰਚ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਬੰਟੀ ਥਲੇਸਾਂ, ਸੁਮੀਤ ਸਿੰਘ ਥਲੇਸਾਂ, ਲਾਲ ਸਿੰਘ ਸਾਬਕਾ ਸਰਪੰਚ, ਬਿੱਟੂ ਸਿੰਘ ਸਾਬਕਾ ਸਰਪੰਚ, ਬਿੰਦਰ ਸਿੰਘ ਸੈਕਟਰੀ, ਉਜਾਗਰ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ ਸਾਬਕਾ ਸਰਪੰਚ, ਕ੍ਰਿਸ਼ਨ ਸਿੰਘ ਨੰਬੜਦਾਰ, ਸੁਖਵਿੰਦਰ ਕੌਰ ਸਰਪੰਚ, ਸੁਰਿੰਦਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਜਥੇਦਾਰ ਸਵਰਨ ਸਿੰਘ, ਡਾ. ਗੁਰਲਾਲ ਸਿੰਘ ਐਡਵੋਕੇਟ ਸੁਖਵੀਰ ਸਿੰਘ, ਲਾਡੀ ਸਿੰਘ ਸਾਬਕਾ ਸਰਪੰਚ, ਸਰਦਾਰਾ ਸਿੰਘ, ਐਡਵੋਕੇਟ ਬੀਰਦਵਿੰਦਰ ਸਿੰਘ, ਐਡਵੋਕੇਟ ਜਗਦੀਪ ਸਿੰਘ, ਐਡਵੋਕੇਟ ਰਣਧੀਰ ਭੰਗੂ, ਸਿੱਪੀ, ਅਮਨ ਮਾਨ ਐਸ.ਓ.ਆਈ, ਪ੍ਰਤਾਪ ਸਿੰਘ ਬਖੋਪੀਰ ਅਤੇ ਮੱਖਣ ਸਿੰਘ ਸ਼ਾਹਪੁਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …