ਪ੍ਰਭਲੀਨ ਸਿੰਘ ਬਣਿਆ ਸਰਵੋਤਮ ਬਾਲ ਕਵੀ
ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਹਰ ਸਾਲ ਦੀ ਤਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਆਗਮਨਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਦਲਵੀਰ ਸਿੰਘ ਬਾਬਾ, ਰਾਜਵਿੰਦਰ ਸਿੰਘ ਲੱਕੀ, ਨਰਿੰਦਰਪਾਲ ਸਿੰਘ ਸਾਹਨੀ, ਹਰਵਿੰਦਰ ਸਿੰਘ ਬਿੱਟੂ ਅਤੇ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਗੁਰਦੁਆਰਾ ਕਮੇਟੀ ਦੀ ਦੇਖ-ਰੇਖ ਹੋਏ ਇਸ ਸਮਾਗਮ ਵਿੱਚ ਨਰਸਰੀ ਤੋਂ ਬਾਰਵੀਂ ਤੱਕ ਦੇ ਭਾਗ ਲੈਣ ਵਾਲੇ 100 ਤੋਂ ਵੱਧ ਬਾਲ ਕਵੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ।ਸੁਸਾਇਟੀ ਸਕੱਤਰ ਗੁਰਿੰਦਰਵੀਰ ਸਿੰਘ ਦੇ ਸਟੇਜ ਸੰਭਾਲੀ।ਜਿਥੇ ਮਿੰਨੀ ਗਰੁੱਪ ਦੇ ਨੰਨੇ ਮੁੰਨਿਆਂ ਵਲੋਂ ਲਾਈ ਕਾਵਿ ਛਹਿਬਰ ਨੇ ਸੰਗਤਾਂ ਨੂੰ ਮੋਹ ਲਿਆ, ਉਥੇ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਵਿਦਿਆਰਥੀਆਂ ਨੇ ਪੰਥ ਦੇ ਸਿਰਮੌਰ ਕਵੀ ਡਾ: ਹਰੀ ਸਿੰਘ ਜਾਚਕ, ਕਰਮਜੀਤ ਸਿੰਘ ਨੂਰ, ਡਾ: ਚਰਨਜੀਤ ਸਿੰਘ ਉਡਾਰੀ, ਸੰਗਰੂਰ ਦੇ ਮਰਹੂਮ ਕਵੀ ਰਾਜਿੰਦਰ ਸਿੰਘ ਜੋਸ਼ਾ, ਚਰਨ ਸਿੰਘ ਸਫਰੀ ਤੇ ਨੌਜਵਾਨ ਲਿਖਾਰੀ ਗਗਨਦੀਪ ਸਿੰਘ ਗੱਗੀ ਸੰਗਰੂਰ ਦੁਆਰਾ ਰਚਿਤ ਗੁਰੂ ਇਤਿਹਾਸ, ਗੁਰਮਤਿ ਸਿਧਾਂਤ ਤੇ ਸਿੱਖ ਸਭਿਆਚਾਰ ਨਾਲ ਸੰਬੰਧਤ ਰਚਨਾਵਾਂ ਦੀ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕਰਦਿਆਂ ਸੰਗਤਾਂ ਪਾਸੋਂ ਜੈਕਾਰਿਆਂ ਦੀ ਭਰਪੂਰ ਦਾਦ ਪ੍ਰਾਪਤ ਕੀਤੀ।ਬੱਚੀ ਹਰਮਨਪ੍ਰੀਤ ਕੌਰ ਅਕਾਲ ਅਕੈਡਮੀ ਬੇਨੜਾ ਨੇ ਬਾ-ਕਮਾਲ ਜਫਰਨਾਮੇ ਨੂੰ ਗਾਇਨ ਕਰਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ।ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਰਾਜਵਿੰਦਰਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਕਥਾ ਵਾਚਕ ਗੁਰਸਾਗਰ ਮਸਤੂਆਣਾ ਸਾਹਿਬ, ਰਣਜੀਤ ਸਿੰਘ ਤੇ ਆਜ਼ਾਦ ਕਾਂਝਲਾ ਨੇ ਜੱਜ ਦੀ ਸੇਵਾ ਨਿਭਾਈ।ਭਾਈ ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਭਜਨ ਸਿੰਘ ਭੱਟੀ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸੁਸਾਇਟੀ ਦੇ ਉਪਰਾਲੇ ਅਤੇ ਬਾਲ ਕਵੀਆਂ ਦੀਆਂ ਪੇਸ਼ਕਾਰੀਆਂ ਨੂੰ ਸਲਾਹਿਆ।ਸਮਾਗਮ ਦੇ ਦੌਰਾਨ ਗੁਰੂ ਸਾਹਿਬ ਦੇ ਜੀਵਨ ਸੰਬੰਧੀ ਰਾਜਵਿੰਦਰ ਸਿੰਘ ਲੱਕੀ ਵੱਲੋਂ ਕੀਤੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੁੰ ਮੌਕੇ `ਤੇ ਇਨਾਮ ਦਿੱਤੇ ਗਏ।ਨਰਿੰਦਰਪਾਲ ਸਿੰਘ ਸਰਪ੍ਰਸਤ ਨੇ ਬੱਚਿਆਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਜੱਜਾਂ ਵਲੋਂ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਲੀਨ ਸਿੰਘ ਨੂੰ ਸਰਵੋਤਮ ਕਵੀ ਐਲਾਨਿਆ ਗਿਆ।
ਸਵਰਗੀ ਭਾਈ ਡੱਲਾ ਸਿੰਘ ਦੀ ਯਾਦ ਵਿੱਚ ਅਵਤਾਰ ਸਿੰਘ ਦੇ ਪਰਿਵਾਰ ਵਲੋਂ ਜੇਤੂਆਂ ਨੂੰ ਟਰਾਫੀਆਂ, ਭਾਈ ਮਲਕੀਤ ਸਿੰਘ ਚੰਗਾਲ ਵਲੋਂ ਮੈਡਲ, ਮਾਤਾ ਅੰਮ੍ਰਿਤ ਕੌਰ ਦੇ ਪਰਿਵਾਰ ਵਲੋਂ ਕਾਪੀਆਂ, ਸ਼ਹੀਦ ਬਾਬਾ ਦੀਪ ਸਿੰਘ ਸੁਸਾਇਟੀ, ਗੁਰਿੰਦਰ ਸਿੰਘ ਗੁਜਰਾਲ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਪੈਕਟ, ਮਨਦੀਪ ਕੌਰ, ਹਰਭਜਨ ਸਿੰਘ ਭੱਟੀ ਤੇ ਜਸਵਿੰਦਰ ਸਿੰਘ ਪ੍ਰਿੰਸ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਸਮਾਨ ਦਿੱਤਾ ਗਿਆ।ਵੱਖ-ਵੱਖ ਗਰੁੱਪਾਂ ਦੇ ਜੇਤੂਆਂ ਨੂੰ ਇਨਾਮ ਅਤੇ ਜੱਜਾਂ ਤੇ ਸਹਿਯੋਗੀਆਂ ਨੂੰ ਸਨਮਾਨ ਦੇਣ ਦੀ ਰਸਮ ਜਸਵਿੰਦਰ ਸਿੰਘ ਪ੍ਰਿੰਸ, ਦਲਵੀਰ ਸਿੰਘ ਬਾਬਾ, ਨਰਿੰਦਰਪਾਲ ਪਾਲ ਸਿੰਘ ਐਡਵੋਕੇਟ, ਜਸਵਿੰਦਰ ਪਾਲ ਸਿੰਘ ਵਿੱਕੀ, ਪ੍ਰੀਤਮ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਜਵਿੰਦਰ ਸਿੰਘ ਲੱਕੀ, ਅਵਤਾਰ ਸਿੰਘ, ਹਰਵਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਭੱਟੀ, ਅਮਰਿੰਦਰ ਸਿੰਘ ਮੌਖਾ, ਇਮਾਨਪ੍ਰੀਤ ਸਿੰਘ, ਹਰਵਿੰਦਰ ਸਿੰਘ ਪੱਪੂ, ਗੁਰਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਮੀਤ ਸਿੰਘ ਸੋਨੂੰ, ਤੇਗਬੀਰ ਸਿੰਘ ਸਾਹਨੀ, ਬਲਜਿੰਦਰ ਸਿੰਘ ਬੱਲੂ, ਗਗਨਦੀਪ ਸਿੰਘ ਗੱਗੀ, ਗੁਰਪ੍ਰੀਤ ਸਿੰਘ ਰੋਬਿਨ, ਅਵਨੀਤ ਸਿੰਘ ਗੁਜਰਾਲ, ਬਲਬੀਰ ਕੌਰ ਤੇ ਜੱਜ ਸਾਹਿਬਾਨ ਨੇ ਨਿਭਾਈ।ਡਾ. ਤਰਨੀਤ ਕੌਰ ਪਟਿਆਲਾ, ਰਵਨੀਤ ਕੌਰ, ਹਰਮਿੰਦਰ ਕੌਰ, ਮਹਿਕਦੀਪ ਕੌਰ, ਗੁਰਲੀਨ ਕੌਰ, ਸਮਰਪ੍ਰੀਤ ਸਿੰਘ ਤੋਂ ਬਿਨਾ ਕਰਨੈਲ ਸਿੰਘ, ਸੋਨੀ ਪਿੰਡ ਨਮੋਲ ਨੇ ਵਿਸ਼ੇਸ ਸਹਿਯੋਗ ਦਿੱਤਾ ।ਸਮੁੱਚੇ ਤੌਰ `ਤੇ ਨਤੀਜਿਆਂ ਅਨੁਸਾਰ ਮਿੰਨੀ ਗਰੁੱਪ ਵਿੱਚ ਜੈਸਿਕਾ, ਰਿਹਾਨਪੀ੍ਤ ਸਿੰਘ ਤੇ ਦੀਪਤੀ ਦੇ ਨਾਲ ਅੰਤਰਪ੍ਰੀਤ ਸਿੰਘ ਤੇ ਹਰਕੰਵਲ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਅਤੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਜੂਨੀਅਰ ਗਰੁੱਪ ਵਿੱਚ ਪ੍ਰਭਲੀਨ ਸਿੰਘ, ਸਿਮਰਤੀ ਕੌਰ ਤੇ ਹਰਜਸਦੀਪ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਗੁਰਅਸੀਸ ਕੌਰ ਤੇ ਸਿਮਰਨ ਕੌਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ।ਹਰਮਨਪ੍ਰੀਤ ਕੌਰ ਬੇਨੜਾ ਅਕੈਡਮੀ ਨੂੰ ਵਿਸ਼ੇਸ ਇਨਾਮ ਦਿੱਤਾ ਗਿਆ।ਸੀਨੀਅਰ ਗਰੁੱਪ ਵਿੱਚ ਸਾਹਿਬਵੀਰ ਸਿੰਘ, ਮਹਿਕਪ੍ਰੀਤ ਕੌਰ ਤੇ ਦਿਵਜੋਤ ਕੌਰ ਦੇ ਨਾਲ ਐਸ਼ਵੀਨ ਕੌਰ ਤੇ ਆਸ਼ਮੀਨ ਕੌਰ ਗੁਜਰਾਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਅਤੇ ਹੌੰਸਲਾ ਵਧਾਊ ਇਨਾਮ ਹਾਸਲ ਕੀਤੇ।ਸ਼ਾਮ ਤੋਂ ਦੇਰ ਰਾਤ ਤੱਕ ਹੋਏ ਇਸ ਯਾਦਗਾਰੀ ਬਾਲ ਕਵੀ ਦਰਬਾਰ ਦਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਨੰਦ ਮਾਣਿਆ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media