ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਬਨਾਸਰ ਬਾਗ ਲੇਡੀਜ ਕਲੱਬ (ਰਜਿ:) ਸੰਗਰੂਰ ਵਲੋਂ ਬਿਰਧ ਆਸ਼ਰਮ ਬਡਰੁੱਖਾਂ ਵਿਖੇ ਨਵਾਂ ਸਾਲ ਬਜ਼ੁਰਗਾਂ ਨਾਲ
ਮਨਾਇਆ ਗਿਆ।ਕਲੱਬ ਦੇ ਮੈਬਰਾਂ ਵਲੋਂ ਗਰਮ ਕੱਪੜੇ ਅਤੇ ਮਠਿਆਈ ਵੰਡੀ ਗਈ।ਕਲੱਬ ਪ੍ਰਧਾਨ ਕੁਸ਼ਮ ਗਰਗ ਨੇ ਦੱਸਿਆ ਕਿ ਸਮੂਹ ਮੈਂਬਰਾਂ ਵਲੋਂ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਕਲੱਬ ਮੈਂਬਰਾਂ ਕਿਰਨ ਭੱਲਾ, ਵਿਸ਼ਾਲੀ, ਉਰਮਿਲ, ਸੰਤੋਸ਼, ਵਿਜੇ, ਚੰਚਲ, ਉਰਵਸ਼ੀ, ਅੰਜ਼ੂ, ਮੀਨਾ, ਮਹਿੰਦਰ ਅਤੇ ਸ਼ਿਵਾਲੀ ਵਲੋਂ ਅਹਿਮ ਯੋਗਦਾਨ ਪਾਇਆ ਗਿਆ।ਇਸ ਸੇਵਾ ਲਈ ਬਿਰਧ ਆਸ਼ਰਮ ਪ੍ਰਧਾਨ ਇੰਜ: ਬਲਦੇਵ ਸਿੰਘ ਗੋਸਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media