ਅੰਮ੍ਰਿਤਸਰ, 10 ਜਨਵਰੀ (ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਿਖੇ ਆਲ ਇੰਡੀਆ ਇੰਟਰ ਵਰਸਿਟੀ ਫੈਂਸਿੰਗ (ਇਸਤਰੀਆਂ/ਪੁਰਸ਼)
ਚੈਪਿਅਨਸ਼ਿਪ ਮੁਕਾਬਲੇ 2021-22 ਸ਼ੁੂਰ ਹੋ ਗਏ ਹਨ।ਬਹੁਮੰਤਵੀ ਇਨਡੋਰ ਸਟੇਡੀਅਮ ਵਿੱਚ ਚਾਰ ਦਿਨ ਤੱਕ ਦੇਸ਼ ਭਰ ਦੀਆਂ 112 ਯੂਨੀਵਰਸਿਟੀਆਂ ਦੇ ਖਿਡਾਰੀ ਆਪਣੀਆਂ ਤਲਵਾਰਾਂ ਦੇ ਜੌਹਰ ਵਿਖਾਉਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਫਿਜ਼ੀਕਲ ਐਜੂਕੇਸ਼ਨ (ਏ.ਟੀ) ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਨ੍ਹਾਂ ਰਾਸ਼ਟਰੀ ਖੇਡ ਮੁਕਾਬਲਿਆਂ ਲਈ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪ੍ਰਬੰਧ ਕੀਤੇ ਹਨ।ਜਿਸ ਵਿਚ ਕੋਵਿਡ ਵੈਕਸੀਨ ਡਬਲ ਡੋਜ਼ ਸਰਟੀਫਿਕੇਟ, ਆਰ.ਟੀ.ਪੀ.ਸੀ.ਆਰ ਨੈਗਟਿਵ ਰਿਪੋਰਟ, ਤੇ ਮਾਸਕ ਜ਼ਰੂਰੀ ਆਦਿ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media