ਕੰਪਨੀ ਦੀ 11ਵੀਂ ਸਲਾਨਾ ਕਾਨਫਰੰਸ ਵਿੱਚ ਹੋਈ ਡੀਲਰਾਂ ਦੀ ਭਾਰੀ ਸ਼ਮੂਲੀਅਤ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਕੀੜੇਮਾਰ ਦਵਾਈਆਂ ਦੇ ਵਪਾਰ ਨਾਲ ਸਬੰਧਿਤ ਬਾਂਸਲਜ਼ ਗਰੁੱਪ ਸੂਲਰ ਘਰਾਟ ਦੀ ਕੰਪਨੀ ਕੋਪਲ ਵਲੋਂ ਆਪਣੀ
11ਵੀਂ ਸਲਾਨਾ ਡਿਸਟ੍ਰੀਬਿਊਟਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਡਿਸਟ੍ਰੀਬਿਊਟਰਾਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਪਨੀ ਦੇ ਐਮ.ਡੀ ਸੰਜੀਵ ਬਾਂਸਲ ਨੇ ਕਿਸਾਨਾਂ ਅਤੇ ਡੀਲਰਾਂ ਵਲੋਂ ਮਿਲ ਰਹੇ ਪਿਆਰ ਲਈ ਉਹਨਾਂ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਕੋਪਲ ਨੇ ਕਦੀ ਵੀ ਕੁਆਲਟੀ ਦੇ ਮਾਮਲੇ ‘ਚ ਕੋਈ ਸਮਝੌਤਾ ਨਹੀਂ ਕੀਤਾ।ਇਹੀ ਕਾਰਨ ਹੈ ਕਿ ਕਿਸਾਨ ਕੋਪਲ ਦੇ ਉਤਪਾਦਾਂ ਨੂੰ ਤਰਜ਼ੀਹ ਦਿੰਦੇ ਹਨ।ਉਹਨਾਂ ਕਿਸਾਨੀ ਦੀ ਗੱਲ ਕਰਦਿਆਂ ਕਿਹਾ ਕਿ ਕੰਪਨੀ ਅੰਨਦਾਤੇ ਨਾਲ ਕਦੇ ਵੀ ਧੋਖਾ ਨਹੀਂ ਕਰ ਸਕਦੀ, ਕਿਉਂਕਿ ਸਾਡਾ ਸੂਬਾ ਕਿਸਾਨੀ ਤੇ ਨਿਰਭਰ ਹੈ ਅਤੇ ਕਿਸਾਨ ਵੱਧਦੀ ਮਹਿੰਗਾਈ ਕਾਰਣ ਪਹਿਲਾਂ ਹੀ ਨਿਘਾਰ ਵੱਲ ਜਾ ਰਿਹਾ ਹੈ।ਪ੍ਰੰਤੂ ਅਸੀਂ ੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਬਾਂਸਲਜ਼ ਗਰੁੱਪ ਪਿਛਲੇ 46 ਸਾਲਾਂ ਤੋਂ ਬੜੀ ਇਮਾਨਦਾਰੀ ਤੇ ਵਿਸ਼ਵਾਸ ਨਾਲ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ।ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ ਵਲੋਂ ਕੰਪਨੀ ਦੁਆਰਾ ਬਣਾਏ ਜਾਂਦੇ ਉਤਪਾਦਾਂ ਦੀ ਕੁਆਲਟੀ ਵਾਰੇ ਵਿਸਥਾਰ ਨਾਲ ਦੱਸਿਆ।ਰਿਜ਼ਨਲ ਸੇਲਜ ਮੈਨੇਜਰ ਹਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਮਿਲ ਰਹੇ ਸਹਿਯੋਗ ਲਈ ਉਹ ਹਮੇਸ਼ਾਂ ਤੁਹਾਡੇ ਰਿਣੀ ਰਹਿਣਗੇ।ੇ ਸੇਲਜ ਮੈਨੇਜਰ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਕੰਪਨੀ ਕੋਲ ਪੈਸਟੀਸਾਈਡਜ਼ ਅਤੇ ਬਾਇਓ ਫਰਟੀਲਾਈਜ਼ਰ ਦੇ 170 ਤੋਂ ਵੱਧ ਉਤਪਾਦਾਂ ਦੀ ਪੂਰੀ ਰੇਂਜ ਮੌਜ਼ੂਦ ਹੈ।
ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਗਰੁੱਪ ਦੇ ਚੇਅਰਮੈਨ ਸ਼ਾਮ ਲਾਲ ਬਾਂਸਲ ਨੇ ਸਾਰੇ ਡਿਸਟ੍ਰੀਬਿਊਟਰਾਂ ਨੂੰ ਕੁਆਲਟੀ ਦੇ ਉਤਪਾਦ ਵੇਚਣ ਦੀ ਅਪੀਲ ਕੀਤੀ।ਡਿਜਾਇਨਿੰਗ ਹੈਡ ਪਵਨ ਕਪੂਰ ਨਵੀਂ ਦਿੱਲੀ ਨੇ ਵੀ ਕੰਪਨੀ ਵਲੋਂ ਕੁਆਲਟੀ ਉਤਪਾਦ ਵੇਚਣ ਦੀ ਸ਼ਲਾਘਾ ਕੀਤੀ।ਏ.ਐਸ.ਐਮ ਮੁਹੰਮਦ ਨਸੀਰ ਨੇ ਕੰਪਨੀ ਦੇ ਉਤਪਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਕੱਢੇ ਗਏ ਲੱਕੀ ਡਰਾਅ ਵਿੱਚ ਮੋਟਰਸਾਈਕਲ, ਲੈਪਟਾਪ, ਮੋਬਾਇਲ, ਵਾਟਰ ਕੂਲਰ ਅਤੇ ਵਾਸ਼ਿੰਗ ਮਸ਼ੀਨਾਂ ਆਦਿ ਦੇ ਇਨਾਮ ਕੱਢੇ ਗਏ।ਜੇਤੂ ਹਾਂਡਾ ਪੈਸਟੀਸਾਈਡਜ, ਸਮਾਣਾ, ਦਾਰਾ ਐਗਰੀਕਲਚਰਲ ਸਟੋਰ, ਮਾਲੇਰਕੋਟਲਾ, ਮਰਾਹੜ ਪੈਸਟੀਸਾਈਡਜ, ਦਲੇਲਗੜ, ਕਿਸਾਨ ਖੇਤੀ ਸੇਵਾ ਸੈਂਟਰ ਸੰਧੂ ਕਲਾਂ ਨੂੰ ਪਹਿਲੇ ਇਨਾਮ ਵਜੋਂ ਮੋਟਰਸਾਈਕਲਾਂ ਦੀਆਂ ਚਾਬੀਆ ਦਿੱਤੀਆਂ ਗਈਆਂ।ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡਿਸਟਰੀਬਿਉਟਰਾਂ ਅਤੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ।
ਅੰਤ ਵਿੱਚ ਕੈਮਟੇਕ ਦੇ ਡਾਇਰੈਕਟਰ ਨਵੀਨ ਬਾਂਸਲ ਨੇ ਆਏ ਸਾਰੇ ਡਿਸਟਰੀਬਿਉਟਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਸ਼ਰਮਾ, ਜਸਵਿੰਦਰ ਸਿੰਘ ਨੱਤ, ਮਲਕੀਤ ਸਿੰਘ ਜੋਸ਼ਨ, ਜਗਦੀਪ ਸਿੰਘ, ਮੋਹਿਤ ਵਰਮਾ ਅਤੇ ਗੁਰਧਿਆਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।ਪੰਜਾਬੀ ਗੀਤਕਾਰ ਅਤੇ ਗਾਇਕ ਜੱਗੀ ਟੌਹੜਾ ਨੇ ਸਭ ਦਾ ਮੰਨੋਰੰਜ਼ਨ ਕੀਤਾ।
Punjab Post Daily Online Newspaper & Print Media