15 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਲਗਵਾਇਆ ਟੀਕਾ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਅਤੇ ਡਾ. ਪਰਮਿੰਦਰ ਕੌਰ ਚੀਫ ਮੈਡੀਕਲ ਅਫਸਰ ਦੇ ਦਿਸ਼ਾ-ਨਿਰਦੇਸ਼ਾਂ
ਅਤੇ ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਦੇਖ-ਰੇਖ ਹੇਠ ਸਥਾਨਕ ਨੂਰ ਪੁਰਾ ਮਹੱਲਾ ਨੇੜੇ ਗੁਰਦੁਆਰਾ ਸਾਹਿਬ ਹਰਗੋਬਿੰਦ ਪੁਰਾ ਵਿਖੇ ਸਹਾਰਾ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਵਲੋਂ ਕੋਰੋਨਾ ਦੀ ਤੀਸਰੀ ਲਹਿਰ ਨੂੰ ਮੁੱਖ ਰੱਖਦਿਆਂ ਟੀਕਾਕਰਨ ਦਾ ਫਰੀ ਕੈਂਪ ਲਗਾਇਆ ਗਿਆ।
ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਹਰਪ੍ਰੀਤ ਕੌਰ ਕੈਂਪ ਇੰਚਾਰਜ਼, ਸਰਬਜੀਤ ਸਿੰਘ ਰੇਖੀ ਚੇਅਰਮੈਨ, ਅਸ਼ੋਕ ਕੁਮਾਰ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਧਨਵੰਤ ਕੁਮਾਰ, ਪੂਰਨ ਚੰਦ ਸ਼ਰਮਾ ਦੀ ਦੇਖ ਰੇਖ ਲਗਾਏ।ਇਸ ਕੈੰਪ ਦਾ ਉਦਘਾਟਨ ਸ਼ਿਵ ਆਰੀਆ ਚੇਅਰਮੈਨ ਕੈੰਬਰਿਜ਼ ਇੰਟਰਨੈਸ਼ਨਲ ਸਕੂਲ ਨੇ ਕੀਤਾ।ਪਹਿਲੇ ਤੇ ਦੂਜੇ ਟੀਕਾਕਰਨ ਕਰਾਉਣ ਵਿੱਚ ਜਿਥੇ 45 ਸਾਲ ਤੋਂ ਵਡੇਰੀ ਉਮਰ ਦੇ ਬਜੁਰਗਾਂ ਨੇ ਹਿੱਸਾ ਲਿਆ ਉਥੇ 15 ਤੋਂ 18 ਸਾਲ ਦੇ ਲੜਕੇ ਤੇ ਲੜਕੀਆਂ ਵਿੱਚ ਟੀਕਾਕਰਨ ਪ੍ਰਤੀ ਵਿਸ਼ੇਸ ਉਤਸ਼ਾਹ ਦੇਖਣ ਨੂੰ ਮਿਲਿਆ। ਚੇਅਰਮੈਨ ਸ਼ਿਵ ਆਰੀਆ ਨੇ ਜਿਥੇ ਸਹਾਰਾ ਫਾਊਂਡੇਸ਼ਨ ਵਲੋਂ ਇਸ ਕਾਰਜ਼ ਦੀ ਸ਼ਲਾਘਾ ਕੀਤੀ।ਉਥੇ ਵੱਧ ਰਹੀ ਕੋਰੋਨਾ ਬੀਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਕਰਨ ਲਈ ਸੁਚੇਤ ਕੀਤਾ।ਹਰਪ੍ਰੀਤ ਕੌਰ ਕੈੰਂਪ ਇੰਚਾਰਜ਼ ਨੇ ਕਿਹਾ ਕਿ ਕਈ ਲੋਕ ਪਹਿਲਾਂ ਟੀਕਾ ਲਗਵਾ ਕੇ ਦੂਸਰਾ ਟੀਕਾ ਨਹੀਂ ਲਗਵਾ ਰਹੇ, ਪਰ ਇਹ ਬਹੁਤ ਜਰੂਰੀ ਹੈ, ਕਿਉਂਕਿ ਦੂਸਰੇ ਟੀਕੇ ਨਾਲ ਹੀ ਕੋਰੋਨਾ ਤੋਂ ਪੂਰੀ ਤਰਾਂ ਮੁਕਤ ਹੋ ਸਕਦੇ ਹਾਂ।ਨਰੇਸ਼ ਗਾਬਾ ਚੇਅਰਮੈਨ ਇੰਪਰੂਵਮੈੰਟ ਟਰੱਸਟ ਨੇ ਵੀ ਕੈੰਪ ਦਾ ਦੌਰਾ ਕੀਤਾ ਤੇ ਸਹਾਰਾ ਦੇ ਇਸ ਉਦਮ ਦੀ ਪ੍ਸੰਸ਼ਾ ਕੀਤੀ।ਸਿਵਲ ਹਸਪਤਾਲ ਵਲੋਂ ਸਰਬਜੀਤ ਕੌਰ ਐਮ.ਪੀ ਐਚ ਡਬਲਯੂ, ਜਸਵੀਰ ਕੌਰ ਤੇ ਹੇਮਾ ਆਸ਼ਾ ਵਰਕਰਾਂ ਨੇ ਟੀਕਾਕਰਨ ਸਬੰਧੀ ਆਪਣੀਆਂ ਡਿਊਟੀਆਂ ਨਿਭਾਈਆਂ।ਕੈੰਂਪ ਦੌਰਾਨ ਹਰੀਸ਼ ਕੁਮਾਰ, ਪਰਵੀਨ ਗਰੋਵਰ, ਵਿੱਕੀ ਨਾਗਪਾਲ, ਭਾਈ ਭੋਲਾ ਸਿੰਘ, ਜਸਪਾਲ ਸਿੰਘ ਖਾਲਸਾ, ਵਰਿੰਦਰ ਜੀਤ ਸਿੰਘ ਬਜਾਜ, ਕਮਲਜੀਤ ਕੌਰ ਨੇ ਵਿਸ਼ੇਸ ਸਹਿਯੋਗ ਦਿੱਤਾ।
ਮੁਹੱਲਾ ਨਿਵਾਸੀ ਇੰਦਰਪਾਲ, ਅਮਿਤ, ਅਦਿਤਯਾ, ਸ਼ੈਲੀ, ਕਮਲਪ੍ਰੀਤ ਕੌਰ, ਮੁਸਕਾਨ, ਹਰਮਨ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਨੇ ਸਹਾਰਾ ਵਲੋਂ ਸਿਹਤ ਤੰਦਰੁਸਤੀ ਦੇ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ।
ਇਸ ਕੈੰਪ ਵਿੱਚ ਨੂਰਪੁਰਾ, ਪ੍ਰਤਾਪ ਨਗਰ, ਸ਼ੇਖੂਪੁਰਾ, ਪ੍ਰੇਮ ਬਸਤੀ, ਸ਼ਿਵਮ ਕਲੋਨੀ, ਐਸ.ਐਸ.ਟੀ ਨਗਰ, ਮਹਾਰਾਜਾ ਰਣਜੀਤ ਸਿੰਘ ਕਲੋਨੀ ਤੇ ਹੋਰ ਮੁਹ ਲਿਆਂ ਤੋਂ ਪਹੁੰਚੇ 400 ਤੋਂ ਵੱਧ ਸ਼ਹਿਰ ਨਿਵਾਸੀਆਂ ਨੇ ਟੀਕਾਕਰਨ ਕਰਵਾਇਆ।
Punjab Post Daily Online Newspaper & Print Media