ਸਮਰਾਲਾ, 13 ਜਨਵਰੀ (ਇੰਦਰਜੀਤ ਸਿੰਘ ਕੰਗ) – ਲੋਕ ਅਧਿਕਾਰ ਲਹਿਰ ਸਮਰਾਲਾ ਵਲੋਂ ਅੱਜ ਫਰਵਰੀ 2022 ਦੀਆਂ ਵੋਟਾਂ ਲਈ ਆਮ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਦੇ ਮਕਸਦ ਨਾਲ ਬਰਕਤਪਾਲ ਸਿੰਘ ਗਹਿਲੇਵਾਲ ਨੂੰ ਹਲਕਾ ਸਮਰਾਲਾ ਦਾ ਕਨਵੀਨਰ ਚੁਣਿਆ ਗਿਆ, ਉਨ੍ਹਾਂ ਦਾ ਸਾਥ ਦੇਣ ਅਤੇ ਸਮੁੱਚੇ ਹਲਕੇ ਦਾ ਪ੍ਰਬੰਧ ਚਲਾਉਣ ਲਈ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।ਜਿਨ੍ਹਾਂ ਵਿੱਚ ਰਣਬੀਰ ਸਿੰਘ ਮੱਲੀ ਨੂੰ ਆਰਗੇਨਾਈਜ਼ਰ, ਲਵਲੀ ਗਹਿਲੇਵਾਲ, ਕੁਲਵੰਤ ਸਿੰਘ ਖ਼ਾਲਸਾ ਬਹਿਲੋਲਪੁਰ, ਹਰਜਿੰਦਰ ਪਾਲ ਸਿੰਘ, ਜਗਦੇਵ ਸਿੰਘ ਉਟਾਲਾਂ, ਸ਼ੈਂਟੀ ਸਿਹਾਲਾ, ਹਰਚਰਨ ਸਿੰਘ ਢੀਂਡਸਾ, ਗੁਰਮੀਤ ਸਿੰਘ ਭੰਗਲਾਂ, ਬਲਕਾਰ ਸਿੰਘ ਗਹਿਲੇਵਾਲ ਅਤੇ ਰਾਜਾ ਗਰੇਵਾਲ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਕਮੇਟੀ ਹਲਕੇ ਦੇ ਹਰ ਵਰਗ ਦੇ ਕਿਰਤੀਆਂ ਨਾਲ ਸੰਪਰਕ ਕਾਇਮ ਕਰੇਗੀ। ਇਸ ਮੌਕੇ ਬਰਕਤਪਾਲ ਸਿੰਘ ਗਹਿਲੇਵਾਲ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਆਮ ਲੋਕਾਂ ਨੂੰ ਜਾਗਰੂਕ ਕਰਕੇ ਆਮ ਲੋਕਾਂ ਵਿਚੋਂ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ਵਿੱਚ ਭੇਜਣਾ ਤਾਂ ਜੋ ਪੰਜਾਬ ਦੇ ਮਸਲਿਆਂ ਦਾ ਹੱਲ ਲੋਕਾਂ ਦੇ ਅਧਿਕਾਰਾਂ ਅਨੁਸਾਰ ਹੋ ਸਕੇ।ਇਸ ਲਈ ਆ ਰਹੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਭਾਂਜ ਦੇ ਕੇ ਲੋਕ ਪੱਖੀ ਆਗੂਆਂ ਨੂੰ ਅੱਗੇ ਲਿਆਂਦਾ ਜਾ ਸਕੇ।ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਦਾ ਹੱਲ ਹੋ ਸਕੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media