Saturday, September 19, 2026

ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ‘ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਚੀਮਾਂ ਮੰਡੀ,13 ਜਨਵਰੀ (ਜਗਸੀਰ ਲੌਂਗੋਵਾਲ ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿ ਚ ਲੋਹੜੀ ਦਾ ਤਿਉਹਾਰ ਕੁੱਝ ਵੱਖਰੀ ਤਰ੍ਹਾਂ ਨਾਲ ਮਨਾਇਆ ਗਿਆ।ਸਕੂਲ ਵਿੱਚ ਬੱਚਿਆਂ ਦੀ ਗੈਰ ਮੌਜ਼ੂਦਗੀ ਹੋਣ ਕਰਕੇ ਲੋਹੜੀ ਦਾ ਤਿਉਹਾਰ ਬੱਿਿਚਆਂ ਨਾਲ ਆਨਲਾਈਨ ਕਲਾਸ ਰਾਹੀਂ ਲਾਇਵ ਹੋ ਕੇ ਮਨਾਇਆ ਗਿਆ।ਸਕੂਲ ਦੇ ਚੈਅਰਮੇਨ ਜਸਵੀਰ ਸਿੰਘ ਚੀਮਾਂ ਨੇ ਲੋਹੜੀ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਆਨਲਾਇਨ ਜਾਣੂ ਕਰਵਾਇਆ।ਉਨਾਂ ਨੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਨੂੰ ਇਸ ਔਖੀ ਘੜੀ ਦੇ ਦੌਰਾਨ ਆਪਣੀ ਪੜ੍ਹਾਈ ਲਈ ਆਨਲਾਈਨ ਕਲਾਸਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵੀ ਮੌਜ਼ੂਦ ਰਹੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …