Tuesday, August 4, 2026

ਤੇਜਾ ਸਿੰਘ ਛੰਨਾ ਅਕਾਲੀ ਦਲ ਦੇ ਜਿਲ੍ਹਾ ਜਨਰਲ ਸਕੱਤਰ ਨਿਯੁੱਕਤ

ਸੰਗਰੂਰ, 13 ਜਨਵਰੀ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਅਤੇ ਇਮਾਨਦਾਰ ਵਰਕਰ ਤੇਜਾ ਸਿੰਘ ਰਸਾਲਦਾਰ ਛੰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਨਰਲ ਸਕੱਤਰ ਨਿਯੁੱਕਤ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸਿਫਾਰਸ਼ ‘ਤੇ ਤੇਜਾ ਸਿੰਘ ਰਸਾਲਦਾਰ ਛੰਨਾ ਨੂੰ ਜਿਲ੍ਹਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਇਸ ਨਿਯੁੱਕਤੀ ‘ਤੇ ਜਥੇਦਾਰ ਸਵਰਨ ਸਿੰਘ ਗੰਗਾ ਸਿੰਘ ਵਾਲਾ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਬੀਬੀ ਪਰਮਜੀਤ ਕੌਰ ਵਿਰਕ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਇਕਬਾਲਜੀਤ ਸਿੰਘ ਪੂਨੀਆ, ਲਖਵਿੰਦਰ ਸਿੰਘ ਚੰਗਾਲ, ਲੱਖਾ ਸਿੰਘ ਸਰਪੰਚ ਮੰਗਵਾਲ, ਗੋਲਡੀ ਤੂਰ ਭਵਾਨੀਗੜ੍ਹ, ਭਰਪੂਰ ਸਿੰਘ ਫੱਗੂਵਾਲਾ, ਜਸਵਿੰਦਰ ਸਿੰਘ ਅਕੋਈ ਸਕੱਤਰ ਜਨਰਲ, ਸੁਖਵੀਰ ਸਿੰਘ ਪਨੀਆ ਵਕੀਲ, ਦਲਜੀਤ ਸਿੰਘ ਸੇਖੋਂ ਵਕੀਲ ਮੈਂਬਰ ਪੀ.ਏ.ਸੀ, ਭਗਵੰਤ ਸਿੰਘ ਕੌਂਸਲਰ, ਦਵਿੰਦਰ ਸਿੰਘ ਛੰਨਾ, ਸੇਵਾ ਸਿੰਘ ਬੰਗਾਵਾਲੀ, ਬੱਗਾ ਹਰੇੜੀ, ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਹਲਕਾ ਸੇਵਾਦਾਰ ਵਿਨਰਜੀਤ ਸਿੰਘ ਗੋਲਡੀ ਆਦਿ ਨੇ ਤੇਜਾ ਸਿੰਘ ਛੰਨਾ ਦੀ ਨਿਯੱਕਤੀ ‘ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …