Saturday, September 19, 2026

ਹੁਣ ਨਹੀਂ ਲਿਖੇ ਜਾ ਸਕਣਗੇ ਸਫੈਦਿਆਂ ‘ਤੇ ਨਾਮ -ਜਿਲ੍ਹਾ ਚੋਣ ਅਧਿਕਾਰੀ

ਹਰ ਤਰਾਂ ਦੀ ਸਰਕਾਰੀ ਜਾਇਦਾਦ ਨੂੰ ਚੋਣ ਸਮਗਰੀ ਤੋਂ ਮੁਕਤ ਕੀਤਾ

ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਸਰਕਾਰੀ ਸਥਾਨਾਂ ਉਤੇ ਲੱਗੇ ਰੁੱਖਾਂ ਤੱਕ ਨੂੰ ਚੋਣ ਪ੍ਰਚਾਰ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ ਕੀਤੀ ਹੈ।ਆਪਣੇ ਹੁਕਮਾਂ ਵਿਚ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਤੇ ਹੋਰ ਸਰਕਾਰੀ ਜਾਇਦਾਦ ਉਤੇ ਨਿਗ੍ਹਾ ਰੱਖਣ, ਤਾਂ ਜੋ ਕੋਈ ਵੀ ਉਮੀਦਵਾਰ ਉਨਾਂ ਦੀ ਜਾਇਦਾਦ ਉਤੇ ਪੋਸਟਰ, ਬੈਨਰ, ਫਲੈਕਸ ਆਦਿ ਲਗਾ ਕੇ ਚੋਣ ਨਿਯਮਾਂ ਦੀ ਉਲੰਘਣਾ ਨਾ ਕਰੇ।ਉਨਾਂ ਕਿਹਾ ਕਿ ਬਿਜਲੀ, ਟੈਲੀਫੋਨ ਦੇ ਖੰਭੇ, ਸਰਕਾਰੀ ਇਮਾਰਤਾਂ, ਬੱਸ ਅੱਡੇ, ਬੱਸ ਸ਼ੈਲਟਰ, ਰੇਲਵੇ ਸਟੇਸ਼ਨ, ਚੌਕ, ਫਲਾਈਓਵਰਾਂ ਦੇ ਪਿਲਰ ਆਦਿ ਸਾਰੀਆਂ ਸਰਕਾਰੀ ਜਾਇਦਾਦਾਂ ਚੋਣ ਪ੍ਰਚਾਰ ਸਮੱਗਰੀ ਤੋਂ ਮਹਿਫੂਜ਼ ਰਹਿਣੀ ਚਾਹੀਦੀ ਹੈ ਅਤੇ ਜੇਕਰ ਕਿਧਰੇ ਵੀ ਅਜਿਹੀ ਸਮਗਰੀ ਲੱਗੀ ਹੋਵੇ ਤਾਂ ਤਰੁੰਤ ਉਤਾਰਾਈ ਜਾਵੇ।ਇਸ ਤੋਂ ਇਲਾਵਾ ਇਹ ਸਮੱਗਰੀ ਲਗਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।ਉਨਾਂ ਕਿਹਾ ਕਿ ਜੋ ਵੀ ਉਮੀਦਵਾਰ ਆਪਣਾ ਪ੍ਰਚਾਰ ਅਜਿਹੇ ਸਾਧਨਾਂ ਨਾਲ ਕਰਨਾ ਚਾਹੁੰਦਾ ਹੈ ਉਹ ਕਾਰਪੋਰੇਸ਼ਨ ਵੱਲੋਂ ਦਿੱਤੇ ਨਿਯਤ ਸਥਾਨਾਂ ‘ਤੇ ਕਰੇ ਅਤੇ ਇਸ ਦਾ ਖਰਚਾ ਆਪਣੇ ਚੋਣ ਖਰਚੇ ਵਿਚ ਸ਼ਾਮਲ ਕਰਨ ਲਈ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਜਾਣੂ ਕਰਵਾਏ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …