ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਮਾਘੀ ਦੇ ਦਿਹਾੜੇ ਤੇ ਵਿਸ਼ੇਸ਼ ਦੀਵਾਨ ਸਜ਼ਾਇਆ ਗਿਆ
ਇਸ ਸਮੇਂ ਹਜ਼ੂਰੀ ਰਾਗੀ ਭਾਈ ਹਰਫੂਲ ਸਿੰਘ ਦੇ ਜਥੇ ਨੇ ਮਨੋਹਰ ਕੀਰਤਨ ਕੀਤਾ ਤੇ ਭਾਈ ਭੋਲਾ ਸਿੰਘ ਹੈਡ ਗ੍ਰੰਥੀ ਨੇ ਮਾਘ ਮਹੀਨੇ ਦੀ ਕਥਾ ਵਿਚਾਰ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਾਘੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਮੁਕਤਸਰ ਵਿਖੇ ਸ਼ਹੀਦ 40 ਮੁਕਤਿਆਂ ਨੂੰ ਸਿਜ਼ਦਾ ਕੀਤਾ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੇਦਾਵਾ ਦੇ ਗਏ ਸਿੰਘਾਂ ਦੀ ਟੁੱਟੀ ਗੰਢਣ ਦੇ ਸੰਦਰਭ ਵਿੱਚ ਆਪ ਨੇ ਕਿਹਾ ਕਿ ਅਸੀਂ ਵੀ ਵਹਿਮਾਂ ਭਰਮਾਂ ਕਰਮ ਕਾਂਡਾਂ ਤੇ ਸਮਾਜਿਕ ਬੁਰਾਈਆਂ ਵਿੱਚ ਫਸ ਕੇ ਗੁਰਮਤਿ ਤੋਂ ਮੁਨਕਰ ਤੇ ਗੁਰੂ ਸਾਹਿਬ ਨੂੰ ਬੇਦਾਵਾ ਦੇਈ ਬੈਠੇ ਹਾਂ।ਸੋ ਅੱਜ ਦੇ ਦਿਨ ਅਸੀਂ ਸੰਕਲਪ ਲੈ ਕੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਿਧਾਂਤਾਂ ਨੂੰ ਅਪਣਾ ਕੇ ਗੁਰਮਤਿ ਦੇ ਧਾਰਨੀ ਬਣੀਏ।ਭਾਈ ਲਾਭ ਸਿੰਘ ਝਮਟ ਨੇ ਕਵੀਸ਼ਰੀ ਰਾਹੀਂ ਹਾਜ਼ਰੀ ਭਰੀ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪਿਛਲਾ ਸੇਵਾ ਕਾਲ ਸਮਾਪਤ ਹੋਣ ਤੇ ਸੰਗਤਾਂ ਵਲੋਂ ਸਰਬਸੰਮਤੀ ਨਾਲ ਇੱਕ ਵਾਰ ਫੇਰ ਭਾਈ ਜਗਤਾਰ ਸਿੰਘ ਨੂੰ ਪ੍ਰਬੰਧਕ ਕਮੇਟੀ ਦੇ ਪ੍ਧਾਨ ਦੀ ਸੇਵਾ ਸੌੱਪੀ ਤੇ ਉਨ੍ਹਾਂ ਦੇ ਨਾਲ ਓਮ ਪ੍ਰਕਾਸ਼ ਨੂੰ ਅਕਾਊੰਂਟਸ ਆਡੀਟਰ ਬਣਾਇਆ ਗਿਆ।ਭਾਈ ਭੋਲਾ ਸਿੰਘ ਹੈਡ ਗ੍ਰੰਥੀ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।
ਹਮੀਰ ਸਿੰਘ ਸਰਪ੍ਰਸਤ, ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਬੀਰ ਸਿੰਘ ਖਜਾਨਚੀ, ਸੁਰਿੰਦਰ ਪਾਲ ਸਿੰਘ ਸਿਦਕੀ ਮੁੱਖ ਸਲਾਹਕਾਰ, ਸਰਬਜੀਤ ਸਿੰਘ ਰੇਖੀ ਸਲਾਹਕਾਰ, ਗੁਰਵਿੰਦਰ ਸਿੰਘ ਸਾਹਨੀ ਤੇ ਬੀਬੀ ਬਲਵੰਤ ਕੌਰ ਸੀਨੀਅਰ ਮੀਤ ਪ੍ਧਾਨ ਇਸਤਰੀ ਸਤਿਸੰਗ ਸਭਾ ਵੀ ਸਨਮਾਨ ਵਿੱਚ ਸ਼ਾਮਿਲ ਸਨ।ਇਹ ਜਿਕਰਯੋਗ ਹੈ ਕਿ ਜਗਤਾਰ ਸਿੰਘ ਪਿਛਲੇ 18 ਸਾਲਾਂ ਤੋਂ ਪ੍ਰਧਾਨ ਦੀ ਸੇਵਾ ਲਗਾਤਾਰ ਨਿਭਾਅ ਰਹੇ ਹਨ।ਜਗਤਾਰ ਸਿੰਘ ਨੇ ਉਨ੍ਹਾਂ ਤੇ ਇੱਕ ਵਾਰ ਫੇਰ ਵਿਸ਼ਵਾਸ਼ ਜਿਤਾਉਣ ਤੇ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਦਸਿਆ ਕਿ ਉਪਰੋਕਤ ਅਹੁਦੇਦਾਰਾਂ ਤੋਂ ਬਿਨਾ ਮਨਜੀਤ ਸਿੰਘ ਸਕੱਤਰ, ਨਰੇਸ਼ ਗਾਬਾ ਸਲਾਹਕਾਰ ਦੇ ਨਾਲ ਗੁਰਪੀ੍ਤ ਸਿੰਘ, ਹਰਜੀਤ ਸਿੰਘ, ਲਾਲ ਸਿੰਘ, ਕਰਮਜੀਤ ਸਿੰਘ, ਗੁਰਬਖਸ਼ ਸਿੰਘ, ਮਨੋਹਰ ਲਾਲ ਖੁਰਾਣਾ, ਮਾਨਿਕ ਸ਼ਰਮਾ ਅਤੇ ਸੰਤੋਸ਼ ਕੌਰ (ਪ੍ਰਧਾਨ ਇਸਤਰੀ ਸਤਿਸੰਗ ਸਭਾ) ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਗਏ।
ਇਸ ਮੌਕੇ ਮਾਲਵਿੰਦਰ ਸਿੰਘ, ਛੋਟਾ ਸਿੰਘ, ਸੁਖਪਾਲ ਸਿੰਘ ਗਰੇਵਾਲ, ਰਾਜ ਕੁਮਾਰ ਰਾਜੂ, ਬੀਬੀ ਜਤਿੰਦਰ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ, ਸਤਿੰਦਰ ਕੌਰ, ਇੰਦਰਪਾਲ ਕੌਰ, ਚੰਚਲ ਰਾਣੀ ਆਦਿ ਮੁਹੱਲਾ ਨਿਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਮਾਪਤੀ ਉਪਰੰਤ ਮਿਸ਼ਠਾਨ ਪ੍ਰਸ਼ਾਦ ਵਰਤਾਇਆ ਗਿਆ।ਗੁਰਦੁਆਰਾ ਸਾਹਿਬਾਨ ਦੀ ਤਾਲਮੇਲ ਕਮੇਟੀ ਦੇ ਮੁੱਖੀ ਜਸਵਿੰਦਰ ਸਿੰਘ ਪ੍ਰਿੰਸ, ਭਾਈ ਬਚਿਤਰ ਸਿੰਘ ਪ੍ਰਧਾਨ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੇ ਨਾਲ ਪ੍ਬੰਧਕ ਕਮੇਟੀਆਂ ਤੇ ਸੰਸਥਾਵਾਂ ਦੇ ਮੁਖੀ ਗੁਰਮੀਤ ਸਿੰਘ ਬਿੱਟੂ, ਸਤਪਾਲ ਸਿੰਘ, ਸਤਨਾਮ ਸਿੰਘ ਦਮਦਮੀ, ਦਲਵੀਰ ਸਿੰਘ ਬਾਬਾ, ਜਤਿੰਦਰ ਸਿੰਘ ਰੇਖੀ, ਲਾਭ ਸਿੰਘ, ਬਲਜਿੰਦਰ ਸਿੰਘ ਬੱਲੂ ਆਦਿ ਨੇ ਜਗਤਾਰ ਸਿੰਘ ਪ੍ਰਧਾਨ ਅਤੇ ਸਮੂਹ ਕਮੇਟੀ ਨੂੰ ਵਧਾਈ ਤੇ ਸ਼ੁਭ ਇਛਾਵਾਂ ਦਿੱਤੀਆਂ ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media