Tuesday, August 4, 2026

ਮਾਲਵਾ ਇਤਿਹਾਸ ਖੋਜ਼ ਕੇਂਦਰ ਵਲੋਂ ਕਿਸਾਨੀ ਘੋਲ ਦੇ ਸ਼ਹੀਦਾਂ ਬਾਰੇ ਕਿਤਾਬਚਾ ਛਾਪਣ ਦਾ ਫ਼ੈਸਲਾ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਲਗਭਗ ਪੰਜਾਬ ਦੇ 750 ਤੋਂ ਵੱਧ ਲੋਕਾਂ ਨੇ ਸ਼ਹਾਦਤ ਦਿੱਤੀ ਹੈ।ਇਹ ਬਹੁਤ ਹੀ ਸ਼ਾਨਦਾਰ ਸਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਲੜਿਆ ਦੁਨੀਆਂ ਦਾ ਪਹਿਲਾ ਸੰਘਰਸ਼ ਹੈ। ਇਹਨਾਂ ਸ਼ਹੀਦਾਂ ਵਿਚੋਂ ਸੰਗਰੂਰ ਜਿਲ੍ਹੇ ਦੇ ਸ਼ਹੀਦਾਂ ਦੇ ਜੀਵਨ ਵੇਰਵੇ ਸੰਭਾਲਣ ਲਈ ਮਾਲਵਾ ਇਤਿਹਾਸ ਖੋਜ਼ ਕੇਂਦਰ ਵਲੋਂ ਛੇਤੀ ਹੀ ਇਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਕੇਂਦਰ ਦੇ ਸਕੱਤਰ ਬਲਬੀਰ ਲੌਂਗੋਵਾਲ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।ਉਨ੍ਹਾਂ ਕਿਹਾ ਕਿ ਇਹ ਕਾਰਜ਼ ਸਫਲ ਹੋਣ ਤੇ ਕੇਂਦਰ ਵਲੋਂ ਲਾਗਲੇ ਜਿਲ੍ਹਿਆਂ ਬਾਰੇ ਵੀ ਆਪਣੀ ਸਮਰੱਥਾ ਅਨੁਸਾਰ ਯਤਨ ਕੀਤਾ ਜਾਵੇਗਾ।

Check Also

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਇਨਾਮ ਵੰਡ ਸਮਾਰੋਹ

ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਅੱਜ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੀ 34ਵੀਂ …