ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ “ਲੋਹੜੀ ਧੀਆਂ ਦੀ” ਪ੍ਰੋਗਰਾਮ ਸਾਡਾ ਨਾਟ ਘਰ ਪੇਸ਼ ਕੀਤਾ ਗਿਆ।ਇਸ
ਦੀ ਸ਼ੁਰੂਆਤ ਸੋਨਾ ਅਕੈਡਮੀ ਵਿੱਚ ਗਾਇਕੀ ਦੀ ਸਿੱਖਿਆ ਲੈ ਰਹੇ ਬੱਚਿਆਂ ਅਲੀਸ਼ਾ ਤੇ ਹਰਕੀਰਤ ਸਿੰਘ ਵਲੋਂ ਗੀਤ ਗਾ ਕੇ ਕੀਤੀ ਗਈ।ਇਸ ਤੋਂ ਬਾਅਦ ਨਿੱਕੇ ਨਿੱਕੇ ਬੱਚੇ ਐਮਰੋਜ਼, ਸੀਰਤ, ਯੁਵਰਾਜ ਸਿੰਘ ਨੇ ਭੰਗੜਾ ਪੇਸ਼ ਕੀਤਾ।ਹਰਪ੍ਰੀਤ ਕੌਰ, ਜਸਲੀਨ ਕੌਰ ਬਾਵਾ, ਜੈਸਮੀਨ ਕੌਰ ਬਾਵਾ ਨੇ ਖੂਬਸੂਰਤ ਗੀਤ ਗਾਏ।ਹਰ ਸੋਮਵਾਰ ਦੀ ਤਰਾਂ ਇਸ ਵਾਰ ਵੀ ਕਵੀ ਬਲਵਿੰਦਰ ਚਾਵਲਾ, ਆਰਜੀਤ ਸਿੰਘ ਅਤੇ ਮਨਿੰਦਰ ਨੌਸ਼ਹਿਰਾ ਨੇ ਮਹਿਫਲ ਲੁੱਟੀ।ਸੋਨਾ ਅਕੈਡਮੀ ਵਲੋਂ ਚਾਈਨਾ ਡੋਰ ਅਤੇ ਚਾਈਨਾ ਦੇ ਸਮਾਨ ਵਿਰੁੱਧ ਇਕ ਬਹੁਤ ਹੀ ਨਾਟਕ “ਮੇਰੇ ਪਾਪਾ ਨੂੰ ਨਾ ਮਾਰੋ” ਖੇਡਿਆ ਗਿਆ।ਜਿਸ ਨੂੰ ਦਲਜੀਤ ਸੋਨਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ।ਸੋਨਾ ਅਕੈਡਮੀ ਦੇ ਕਲਾਕਾਰ ਮੋਹਿਤ ਤੇ ਹਰਮਨਪ੍ਰੀਤ ਸਿੰਘ ਨੇ ਭੰਗੜੇ ਦੀ ਧਮਾਲ ਪਾਈ।ਮੰਚ ਦੇ ਕਲਾਕਾਰਾਂ ਨੇ “ਧੀਆਂ ਰੁੱਖ ਤੇ ਪਾਣੀ” ਗੀਤ ‘ਤੇ ਕੋਰੀਓਗ੍ਰਾਫਰੀ ਕੀਤੀ ਨਾਲ ਹੀ ਇਕ ਡਾਂਸ ਆਈਟਮ ਵੀ ਪੇਸ਼ ਕੀਤੀ।
ਵਾਤਾਵਰਨ ਦੀ ਸੰਭਾਲ ਪ੍ਰਤੀ ਵਚਨਬੱਧ ਮਿਸ਼ਨ ਆਗਾਜ਼ ਸੰਸਥਾ ਦੇ ਦੀਪਕ ਬੱਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਬੱਚਿਆਂ ਨੂੰ ਪੌਦੇ ਤੇ ਤੋਹਫੇ ਵੰਡੇ।ਮੁੱਖ ਮਹਿਮਾਨ ਤੇ ਮੰਚ ਵਲੋਂ ਆਰਿਅਨ ਸਿੰਘ ਦੀ ਵੈਬ ਸੀਰੀਜ਼ ਕਾਲ ਟਾਈਮ ਦਾ ਪੋਸਟਰ ਰਲੀਜ਼ ਕੀਤਾ ਗਿਆ।ਪ੍ਰੋਗਰਾਮ ਦੇ ਗੈਸਟ ਆਫ ਆਨਰ ਗੁਰਵੇਲ ਕੁਹਾਲਵੀ ਸਨ ਜੋ ਕਿ ਗੁਰਮੁੱਖੀ ਦੇ ਵਾਰਿਸ ਸੰਸਥਾ ਚਲਾ ਰਹੇ ਹਨ।ਪ੍ਰੋਗਰਾਮ ਦੀ ਰੌਣਕ ਵਧਾਉਣ ਲਈ ਗਾਇਕ ਜਸਪ੍ਰੀਤ ਕੌਰ, ਮੈਡਮ ਨੀਰੂ ਵਰਸ਼ਾ, ਡਾ. ਇੰਦੂ ਵਰਮਾ, ਖੁਸ਼ਬੂ ਤਿਆਲ, ਡਾ. ਆਰ.ਪੀ ਸਿੰਘ ਉਚੇਚੇ ਤੌਰ ‘ਤੇ ਪਹੁੰਚੇ।ਦੀਪਕ ਬੱਬਰ, ਨੀਰੂ ਭਾਟੀਆ ਅਤੇ ਗੁਰਵੇਲ ਕੁਹਾਲਵੀ ਨੇ ਵਬੀ ਗੀਤ ਪੇਸ਼ ਕੀਤਾ।
ਦੱਸਣਯੋਗ ਹੈ ਕਿ ਹੈ ਕਿ ਸਾਡਾ ਨਾਟ ਘਰ ਅੰਮ੍ਰਿਤਸਰ ਵਿਖੇ ਹਰ ਸੋਮਵਾਰ ਨੂੰ ਸ਼ਾਮ 5 ਵਜੇ ਨਾਟਕ ਖੇਡੇ ਜਾਂਦੇ ਹਨ।ਲਵਲੀ ਪ੍ਰੋਡਕਸ਼ਨ ਤੇ ਅਰਸ਼ੀ ਪ੍ਰੋਡਕਸ਼ਨ ਵਲੋਂ “ਸਾਡਾ ਨਾਟ ਘਰ” ਵਿੱਚ ਪਹਿਲੀ ਵਾਰ ਆਏ ਦਰਸ਼ਕਾਂ ਦਾ ਪੈਨ ਦੇ ਕੇ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ‘ਤੇ ਸਭ ਨੇ ਭੁੱਗੇ ਦੇ ਆਲੇ ਦੁਆਲੇ ਨੱਚ ਗਾ ਕੇ ਯੁਵਲੀਨ ਕੌਰ ਦੀ ਲੋਹੜੀ ਮਨਾਈ।ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਆਏ ਹੋਏ ਸਾਰੇ ਦਰਸ਼ਕਾਂ ਨੂੰ ਮੁੰਗਫ਼ਲੀ ਰਿਉੜੀਆਂ ਦੇ ਪੈਕਟ ਦੇ ਕੇ ਵਿਦਾ ਕੀਤਾ ਗਿਆ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media