ਮੌਜ਼ੂਦਾ ਕਾਂਗਰਸੀ ਕੌਂਸਲਰ ਨਿਜ਼ਾਮਪੁਰਾ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ ਦਲ ‘ਚ ਹੋਏ ਸ਼ਾਮਲ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਪੰਜਾਬ ਵਿਚਲੀ ਮੌਜ਼ੂਦਾ ਕਾਂਗਰਸ ਸਰਕਾਰ ਅਤੇ ਆਪ ਦੇ ਸਭ ਭਰਮ ਭੁਲੇਖੇ ਦੂਰ ਹੋ ਜਾਣਗੇ, ਜਦੋਂ 10 ਮਾਰਚ ਨੂੰ
ਕਾਂਗਰਸ ਤੇ ਆਪ ਦੇ ਝੂਠ ਦੀਆਂ ਪਰਤਾਂ ਖੋਲ੍ਹ ਕੇ ਲੋਕ ਗਠਜੋੜ ਨੂੰ ਵੱਡੀ ਲੀਡ ਨਾਲ ਜਿਤਾਉਣਗੇ।
ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਵਾਰਡ ਨੰਬਰ 36 ਵਿਖੇ ਮੌਜ਼ੂਦਾ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਨਿਜ਼ਾਮਪੁਰਾ ਦੇ ਪਰਿਵਾਰ ਅਤੇ ਹੋਰਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਪੈ੍ਸ ਕਾਨਫਰੰਸ ਦੌਰਾਨ ਕੀਤਾ।ਅਕਾਲੀ ਦਲ ‘ਚ ਆਉਣ ਵਾਲਿਆਂ ਵਿੱਚ ਸੁੱਚਾ ਸਿੰਘ ਬਮਰਾਹ, ਗੁਰਦੀਪ ਸਿੰਘ ਕੋਟਲੀ, ਜਸਪਾਲ ਸਿੰਘ ਹੀਰਾ, ਪਰਮਜੀਤ ਸਿੰਘ ਨਿਜ਼ਾਮਪੁਰਾ, ਸੁਬੇਗ ਸਿੰਘ, ਸੰਦੀਪ ਸਿੰਘ, ਬਚਨ ਸਿੰਘ, ਬਲਦੇਵ ਸਿੰਘ ਬੈਂਕ ਵਾਲੇ, ਤਰੁਣ ਅਰੋੜਾ, ਬਲਜਿੰਦਰ ਸਿੰਘ, ਕਰਮਜੀਤ ਸਿੰਘ, ਰਛਪਾਲ ਸਿੰਘ, ਮਨਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਬਹਿਲ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਰੇਲਵੇ ਵਾਲੇ, ਗੁਰਲਾਲ ਸਿੰਘ, ਜਸਵਿੰਦਰ ਸਿੰਘ ਮਾਹਲ, ਵਿੱਕੀ ਪਲਾਸਟਿਕ ਵਾਲੇ, ਅਵਤਾਰ ਸਿੰਘ, ਗੁਰਜਿੰਦਰ ਸਿੰਘ, ਬਲਜੀਤ ਸਿੰਘ ਬੱਗਾ, ਜਸਵਿੰਦਰ ਸਿੰਘ ਰਿੱਕੀ, ਬਲਵਿੰਦਰ ਸਿੰਘ ਤਲਵੰਡੀ, ਜਸਪ੍ਰੀਤ ਸਿੰਘ ਜੱਸ ਆਦਿ ਸ਼ਾਮਲ ਸਨ।
ਬਿਕਰਮ ਮਜੀਠੀਆ ਨੇ ਕਿਹਾ ਕਿ ਪਰਿਵਾਰਾਂ ਦੇ ਤਲਬੀਰ ਗਿੱਲ ਦੇ ਬੇੜ੍ਹੇ ’ਚ ਸਵਾਰ ਹੋਣ ਨਾਲ ਗਿੱਲ ਦੀ ਚੋਣ ਮੁਹਿੰਮ ਨੂੰ ਤਕੜਾ ਹੰਗਾਰਾ ਮਿਲਿਆ ਹੈ। ਸੂਬੇ ਦੀ ਜਨਤਾ ਨੇ ਪੰਜਾਬ ਦੀ ਉਨਤੀ ਅਤੇ ਖੁਸ਼ਹਾਲੀ ਲਈ ਮਨ ਪੱਕਾ ਕਰ ਲਿਆ ਹੈ ਅਤੇ ਜਲਦ ਤੋਂ ਜਲਦ ਤੋਂ ਅਕਾਲੀ-ਬਸਪਾ ਗਠਜੋੜ ਸਰਕਾਰ ਨੂੰ ਵਾਂਗਡੋਰ ਸੌਂਪਣਾ ਚਾਹੁੰਦੀ ਹੈ।ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਪੁੱਠੀ ਗਿਣਤੀ ਸ਼ੁਰੂ ਕਰ ਦੇਵੇ ਕਿਉਂਕਿ ਉਨ੍ਹਾਂ ਦੀ ਪਾਰਟੀ ਹੁਣ ਥੋੜ੍ਹੇ ਦਿਨਾਂ ਦੀ ਹੀ ਮਹਿਮਾਨ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਦੇ ਮਨ ’ਚ ਜੋ ਸ਼ੰਕੇ ਪੈਦਾ ਹੋ ਚੁੱਕੇ ਹਨ ਸੂਬੇ ਦੀ ਜਨਤਾ 10 ਮਾਰਚ ਨੂੰ ਅਕਾਲੀ-ਬਸਪਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਉ ਸਭ ਦੂਰ ਕਰ ਦੇਵੇਗੀ।
ਮਜੀਠੀਆ ਨੇ ਗਿੱਲ ਦੇ ਨਾਲ ਮਿਲ ਕੇ ਪਰਿਵਾਰਾਂ ਸਮੇਤ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਸਮੂਹ ਵਰਕਰਾਂ ਨੂੰ ਸਿਰਪੋਾਓ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਸਤਿਕਾਰ ਹਮੇਸ਼ਾਂ ਦਿੱਤਾ ਜਾਂਦਾ ਰਹੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਤੇ ਬਾਵਾ ਸਿੰਘ ਗੁਮਾਨਪੁਰਾ, ਦਰਸ਼ਨ ਸਿੰਘ ਸੁਲਤਾਨਵਿੰਡ, ਹਰਮੀਤ ਸਿੰਘ ਮਠਾਰੂ, ਨਿਰਮਲ ਸਿੰਘ ਨਿਜ਼ਾਮਪੁਰਾ, ਲਖਬੀਰ ਸਿੰਘ ਨਿਜ਼ਾਮਪੁਰਾ, ਜਗਮੇਲ ਸਿੰਘ ਸ਼ੀਰਾ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ, ਸੁਰਿੰਦਰ ਸਿੰਘ ਸੁਲਤਾਨਵਿੰਡ, ਰਵਿੰਦਰ ਸਿੰਘ ਭੱਟੀ, ਬਲਜੀਤ ਸਿੰਘ ਕੋਠੀ ਵਾਲੇ, ਬਿਕਰਮਜੀਤ ਸਿੰਘ ਬਾਦਲ, ਰਜਿੰਦਰ ਸਿੰਘ ਸਾਬਾ, ਇੰਦਰਜੀਤ ਸਿੰਘ ਪੰਡੋਰੀ, ਗੁਰਦਿਆਲ ਸਿੰਘ ਭੁੱਲਰ ਆਦਿ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।
Punjab Post Daily Online Newspaper & Print Media