ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵੱਡੇ ਪਿੰਡ ਕੋਹਾਲੀ ਦੀ
ਸੁੰਦਰ ਗਰਾਮ ਸਕੀਮ ‘ਚ ਚੋਣ ਕਰ ਕੇ ਇਸ ਦਾ ਬਹੁਪੱਖੀ ਵਿਕਾਸ ਕਰਵਾਇਆ ਸੀ।ਪਰ ਇਸ ਦੇ ਬਾਵਜ਼ੂਦ ਇਸ ਪਿੰਡ ਦੇ ਕਾਂਗਰਸ ਧੜੇ ਨਾਲ ਸਬੰਧਤ ਵਿਅਕਤੀ ਲਗਾਤਾਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।ਇਸੇ ਲੜੀ ਤਹਿਤ ਅੱਜ ਪਿੰਡ ਕੋਹਾਲੀ ਦੇ ਕਾਂਗਰਸੀ ਆਗੂ ਚਰਨਜੀਤ ਸਿੰਘ ਬਾਠ ਆਪਣੇ ਕਰੀਬ ਦੋ ਦਰਜਨ ਸਮੱਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।ਹਰਦੀਪ ਸਿੰਘ, ਕਾਕਾ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਸਵਿੰਦਰ ਸਿੰਘ ਗੱਬਰ, ਲਖਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਬ ਸਿੰਘ, ਬਲਦੇਵ ਸਿੰਘ ਆਦਿ ਦਾ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਜਥੇ. ਵੀਰ ਸਿੰਘ ਲੋਪੋਕੇ ਤੇ ਸ਼ੋ੍ਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇ. ਸੁਰਜੀਤ ਸਿੰਘ ਭਿਟੇਵੱਡ ਵਲੋਂ ਸਨਮਾਨਿਤ ਕੀਤਾ ਗਿਆ।ਜਥੇ. ਲੋਪੋਕੇ ਨੇ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ‘ਤੇ ਖਰੀ ਨਾ ਉਤਰਣ ਕਰਕੇ ਲੋਕਾਂ ਦਾ ਵਿਸ਼ਵਾਸ਼ ਕਾਂਗਰਸ ਸਰਕਾਰ ਤੋਂ ਉਠ ਚੁੱਕਾ ਹੈ ਤੇ ਲੋਕ ਲਗਾਤਾਰ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ਨਾਲ ਜੁੜ ਰਹੇ ਹਨ।
ਇਸ ਮੌਕੇ ਦਵਿੰਦਰ ਸਿੰਘ ਪ੍ਰਧਾਨ ਕੋਹਾਲੀ, ਕਾਬਲ ਸਿੰਘ ਲਾਲੀ ਔਲਖ, ਸ਼ਮਸ਼ੇਰ ਸਿੰਘ ਬਾਠ, ਗੁਰਨਾਮ ਸਿੰਘ ਸ਼ਾਹ, ਦਲੇਰ ਸਿੰਘ ਬਾਠ, ਮੁਖਤਾਰ ਸਿੰਘ ਭੱਤੀ, ਸੁਖਦੇਵ ਸਿੰਘ ਫੌਜੀ, ਬਲਵੰਤ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media