Monday, April 27, 2026

ਮੈਗਾ ਵੈਕਸੀਨੇਸ਼ਨ ਕੈੰਪ ਦੌਰਾਨ ਸੈਂਕੜੇ ਲੋਕਾਂ ਨੇ ਕਰਵਾਇਆ ਟੀਕਾਕਰਨ

ਆਪਣੇ ਬਚਾਅ ਲਈ ਟੀਕਾਕਰਨ ਕਰਵਾਉਣਾ ਜਰੂਰੀ – ਡਾ. ਜਗਮੋਹਨ ਸਿੰਘ

ਸੰਗਰੂਰ, 17 ਜਨਵਰੀ (ਜਗਸੀਰ ਲੌਂਗੋਵਾਲ) – ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਜ਼ੈਦ ਨੇੜੇ ਵਾਟਰ ਵਰਕਸ (ਪਾਣੀ ਵਾਲੀ ਟੈਂਕੀ) ਕੋਲ ਵੈਕਸੀਨੇਸ਼ਨ ਮੈਗਾ ਕੈਂਪ ਮਾਨਵ ਸੇਵਾ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਲਗਾਇਆ ਗਿਆ।ਇਸ ਮੈਗਾ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫਸਰ ਮੈਡਮ ਅੰਜ਼ੂ ਸਿੰਗਲਾ ਵਲੋਂ ਕਰਵਾਈ ਗਈ।ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸਿੰਗਲਾ ਨੇ ਕਿਹਾ ਹਰੇਕ ਵਿਅਕਤੀ ਨੂਮ ਬਿਨਾਂ ਕਿਸੇ ਡਰ ਤੋਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਮੂੰਹ ਉਪਰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ।ਕੈਂਪ ਦੌਰਾਨ ਸੈਂਕੜੇ ਵਿਅਕਤੀਆਂ ਵਲੋਂ ਟੀਕਾਕਰਨ ਕਰਵਾਇਆ ਗਿਆ।ਉਨਾਂ ਨੇ ਸੰਸਥਾ ਵਲੋਂ ਲਗਵਾਏ ਗਏ ਕੈਂਪ ਦੀ ਸ਼ਲਾਘਾ ਕਰਦਿਆਂ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ
                ਇਸ ਮੌਕੇ ਸੰਸਥਾ ਚੇਅਰਮੈਨ ਸ਼ੇਰ ਸਿੰਘ ਖੰਨਾ, ਮਾਸਟਰ ਗੁਰਵਿੰਦਰ ਸਿੰਘ, ਹਰਦੀਪ ਸਿੰਘ ਖਹਿਰਾ, ਡਾਕਟਰ ਗੁਰਪ੍ਰੀਤ ਸਿੰਘ ਵਾਲੀਆ, ਚੰਦਰ ਭਾਨ, ਮੈਡਮ ਪ੍ਰਕਾਸ਼ ਕੌਰ, ਮੈਡਮ ਪੂਨਮ ਜੋਸ਼ੀ, ਮੀਨਾਕਸ਼ੀ ਸ਼ਰਮਾ ਬਲਵਿੰਦਰ ਸਿੰਘ ਢਿਲੋਂ, ਰਾਜਿੰਦਰ ਰਿੰਕੂ, ਸਿਕੰਦਰ ਸ਼ਰਮਾ, ਜੋਤੀ ਸ਼ਰਮਾ, ਮੈਡਮ ਰਾਜਵੀਰ ਸ਼ਰਮਾ, ਬਾਬਾ ਕੁਲਵੰਤ ਸਿੰਘ, ਬਚਿੱਤਰ ਸਿੰਘ ਮੱਟੂ, ਸੁਖਵਿੰਦਰ ਸਿੰਘ ਜੈਦ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …