Sunday, June 29, 2025
Breaking News

ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਟੀਮਾਂ ਲਈ ਸਿਖਲਾਈ ਪ੍ਰਕਿਰਿਆ ਜਾਰੀ

ਹਰੇਕ ਨੋਡਲ ਅਧਿਕਾਰੀ ਨਾਲ ਤਾਲਮੇਲ ਰੱਖਣ ਦੀ ਹਦਾਇਤ

ਸੰਗਰੂਰ, 17 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਚੋਣ ਕਮਿਸ਼ਨ ਵਲੋਂ ਤਾਇਨਾਤ ਖਰਚਾ ਅਬਜ਼ਰਵਰ ਦੀ ਆਮਦ ਤੋਂ ਪਹਿਲਾਂ ਖਰਚਿਆਂ ਦੀ ਨਿਗਰਾਨੀਲਈ ਤਾਇਨਾਤ ਅਮਲੇ ਨੂੰ ਟਰੇਨਿੰਗ ਦੇਣ ਦਾ ਪੋ੍ਰਗਰਾਮ ਜਾਰੀ ਹੈ। ਇਸ ਅਮਲੇ ਦੀ ਟਰੇਨਿੰਗ ਲਈ ਉਲੀਕੇ ਤਿੰਨ ਦਿਨਾਂ ਸ਼ਡਿਊਲ ਦੀ ਦੂਜੀ ਟਰੇਨਿੰਗ ਦੌਰਾਨ ਅੱਜ ਜ਼ਿਲਾ ਚੋਣ ਅਫ਼ਸਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੋਡਲ ਅਫ਼ਸਰ-ਕਮ-ਡੀ.ਸੀ.ਐਫ.ਏ ਰਾਕੇਸ਼ ਸ਼ਰਮਾ ਨੇ ਸਹਾਇਕ ਖਰਚਾ ਅਧਿਕਾਰੀਆਂ, ਅਕਾਊਂਟਿੰਗ ਟੀਮਾਂ ਅਤੇ ਜ਼ਿਲਾ ਪੱਧਰੀ ਖਰਚਾ ਨਿਗਰਾਨੀ ਟੀਮਾਂ ਨੂੰ ਵਿਸਥਾਰਿਤ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਲੈ ਕੇ ਚੋਣਾਂ ਮੁਕੰਮਲ ਹੋਣ ਦੀ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਹਰੇਕ ਖਰਚੇ ਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਇੰਦਰਾਜ਼ ਕੀਤਾ ਜਾਵੇ।ਖਰਚਾ ਅਬਜ਼ਰਵਰ ਵਲੋਂ ਆਪਣੇ ਪਹਿਲੇ ਦੌਰੇ ਦੌਰਾਨ ਸਮੂਹ ਸਹਾਇਕ ਖਰਚਾ ਅਧਿਕਾਰੀਆਂ ਅਤੇ ਅਕਾਊਟਿੰਗ ਟੀਮਾਂ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ ਅਤੇ ਸ਼ਡਿਊਲ ਦੀ ਤਿਆਰੀ, ਰਜਿਸਟਰ ਵਿੱਚ ਖਰਚਿਆਂ ਦਾ ਇੰਦਰਾਜ਼ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।                      ਉਨਾਂ ਕਿਹਾ ਕਿ ਹਲਕਾ ਪੱਧਰ ’ਤੇ ਤਾਇਨਾਤ ਸਹਾਇਕ ਖਰਚਾ ਅਧਿਕਾਰੀ ਆਪੋ ਆਪਣੇ ਪੱਧਰ ‘ਤੇ ਫਲਾਇੰਗ ਸਕੁਐਡ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ, ਵੀਡੀਓ ਵਿਊਇੰਗ, ਐਕਸਾਈਜ਼, ਅਕਾਊਂਟਿੰਗ ਅਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਟੀਮ ਨਾਲ ਤਾਲਮੇਲ ਰੱਖਣ ਤਾਂ ਜੋ ਸਮੁੱਚੇ ਚੋਣ ਅਮਲ ਦੌਰਾਨ ਕਿਸੇ ਵੀ ਪੱਧਰ ’ਤੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …