Monday, September 21, 2026

ਬਾਰ ਐਸੋਸੀਏਸ਼ਨ ਵਲੋਂ ਕੋਵਿਡ ਵੈਕਸੀਨ ਕੈਂਪ ਆਯੋਜਿਤ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਨੀਤ ਦੁੱਗਲ ਤੇ ਸੈਕਟਰੀ ਤਰੁਨ ਗੋਇਲ ਦੀ ਅਗਵਾਈ ‘ਚ ਬਾਰ ਰੂਮ ਵਿਖੇ ਕੋਵਿਡ ਨੂੰ ਖ਼ਤਮ ਕਰਨ ਲਈ ਕੋਵਾਸ਼ੀਲਡ ਅਤੇ ਕੋਵੈਕਸੀਨ ਦੇ ਨਾਲ ਨਾਲ ਬੂਸਟਰ ਡੋਜ਼ ਅਤੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕੇ ਲਗਵਾਏ ਗਏ।ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੱਧੂ ਤੇ ਐਡੀਸ਼ਨਲ ਸੀ.ਜੀ.ਐਮ ਅਜੀਤ ਪਾਲ ਵੀ ਇਸ ਸਮੇਂ ਹਾਜ਼ਰ ਸਨ।ਐਸੋਸੀਏਸ਼ਨ ਦੇ ਪ੍ਰਧਾਨ ਵਨੀਤ ਦੁੱਗਲ, ਸੈਕਟਰੀ ਤਰੁਨ ਗੋਇਲ ਨੇ ਦੱਸਿਆ ਕੋਵਿਡ ਦੀ ਬੀਮਾਰੀ ਨੂੰ ਖ਼ਤਮ ਕਰਨ ਲਈ ਬਾਰ ਐਸੋਸੀਏਸ਼ਨ ਸੰਗਰੂਰ ਵਲੋਂ ਅੱਗੇ ਵੀ ਅਜਿਹੇ ਕੈਂਪ ਲਗਾਏ ਜਾਣਗੇ।ਉਨ੍ਹਾਂ ਡੀ.ਸੀ ਸੰਗਰੂਰ ਰਾਮਵੀਰ, ਐਸ.ਐਮ.ਓ ਬਲਜਿੰਦਰ ਸਿੰਘ ਅਤੇ ਐਸ.ਡੀ.ਐਮ ਚਰਨਜੀਤ ਸਿੰਘ ਵਾਲੀਆ ਦਾ ਇਹ ਕੈਂਪ ਲਗਵਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਐਡਵੋਕੇਟ ਪਾਰੁਲ ਚਾਵਲਾ ਤੇ ਤਮੇਸ਼ ਸ਼ਰਮਾ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਵੱਡੀ ਗਿਣਤੀ ‘ਚ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …