Tuesday, March 31, 2026

ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਰਮਿੰਦਰ ਢੀਂਡਸਾ ਦੀ ਅਗਵਾਈ ‘ਚ ਭਰਵਾਂ ਇਕੱਠ

ਸੰਗਰੂਰ, 23 ਜਨਵਰੀ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਸੰਗਰੂਰ ਤੋਂ ਸਾਂਝੇ ਉਮੀਦਵਾਰ ਅਰਵਿੰਦ ਖੰਨਾ ਅੱਜ ਸ਼਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਪੁੱਜੇ।ਸੰਯੁਕਤ ਦਲ ਵਲੋਂ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਸੰਗਰੂਰ ਹਲਕੇ ਦੇ ਵਰਕਰਾਂ ਦਾ ਭਰਵਾਂ ਇਕੱਠ ਕੀਤਾ ਗਿਆ।ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਦੀਆਂ ਤਿੰਨ ਪਾਰਟੀਆਂ ਦੇ ਗਠਜੋੜ ਨਾਲ ਨਵੀਂ ਸਿਆਸੀ ਫਿਜ਼ਾ ਦਾ ਆਗਾਜ਼ ਹੋਇਆ ਹੈ।ਜਿਸ ਨਾਲ ਪੰਜਾਬ ਆਰਥਿਕ ਤੇ ਸਮਾਜਿਕ ਸੰਕਟ ਵਿਚੋਂ ਬਾਹਰ ਨਿਕਲ ਕੇ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਪਵੇਗਾ।ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀਆਂ ਨਜ਼ਰਾਂ ਗਠਜੋੜ `ਤੇ ਟਿਕੀਆਂ ਹਨ।
                   ਢੀਂਡਸਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਣੀ ਪੂਰੀ ਮਿਹਨਤ ਅਤੇ ਸ਼ਕਤੀ ਨਾਲ ਅਰਵਿੰਦ ਖੰਨਾ ਦੀ ਜਿੱਤ ਯਕੀਨੀ ਬਣਾਉਣ ਵਿਚ ਅਹਿਮ ਰੋਲ ਅਦਾ ਕਰਨ।ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਲਟਕ ਰਹੀ ਮੰਗ ਜਿਵੇਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ ਅਤੇ ਪੰਜਾਬ ਦੇ ਬੇਹਤਰ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਗਠਜੋੜ ਕੀਤਾ ਗਿਆ ਹੈ।
           ਖੰਨਾ ਨੇ ਢੀਂਡਸਾ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਖਦੇਵ ਸਿੰਘ ਢੀਂਡਸਾ ਦੀ ਉਂਗਲ ਫੜ੍ਹ ਕੇ ਹੀ ਸਿਆਸਤ ਵਿੱਚ ਆਏ ਸਨ।ਉਨ੍ਹਾਂ ਨੇ ਪਹਿਲਾਂ ਵੀ ਸੰਗਰੂਰ ਵਿੱਚ ਬਤੌਰ ਵਿਧਾਇਕ ਸੇਵਾ ਕੀਤੀ ਹੈ ਅਤੇ ਹੁਣ ਫਿਰ ਉਹ ਢੀਂਡਸਾ ਦੇ ਕਹਿਣ `ਤੇ ਮੁੜ ਸੰਗਰੂਰ ਵਾਸੀਆਂ ਦੀ ਸੇਵਾ ਵਿੱਚ ਹਾਜਰ ਹਨ।
              ਵੱਡੀ ਗਿਣਤੀ ‘ਚ ਵਰਕਰਾਂ ਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਸ਼੍ਰੀ ਅਰਵਿੰਦ ਖੰਨਾ ਦੀ ਜਿੱਤ ਯਕੀਨੀ ਬਣਾਉਣ ਦਾ ਅਹਿਦ ਲਿਆ।ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
                  ਜਥੇਦਾਰ ਗੁਰਬਚਨ ਸਿੰਘ ਬਚੀ, ਸਨਮੁੱਖ ਸਿੰਘ ਮੋਖਾ, ਅਮਨਵੀਰ ਸਿੰਘ ਚੈਰੀ, ਸੋਮਾ ਸਿੰਘ ਘਰਾਚੋਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ ਤੇ ਮਲਕੀਤ ਸਿੰਘ ਚੰਗਾਲ, ਕੇਵਲ ਸਿੰਘ ਜਨਾਲ, ਪ੍ਰਿਤਪਾਲ ਸਿੰਘ ਹਾਂਡਾ, ਗੁਰਤੇਜ ਸਿੰਘ ਝਨੇੜੀ, ਵਿਜੈ ਸਾਹਨੀ, ਜਸਵਿੰਦਰ ਸਿੰਘ ਪਿ੍ੰਸ, ਵਿਜੈ ਲੰਕੇਸ਼, ਰਿਪੁਦਮਨ ਸਿੰਘ ਢਿੱਲੋਂ, ਰਣਦੀਪ ਸਿੰਘ ਦਿਓਲ, ਪ੍ਰੀਤਮ ਸਿੰਘ ਜੋਹਲ, ਰਾਮ ਸਿੰਘ ਮਟਰਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
               ਇਸ ਮੌਕੇ ਜੋਤ ਗਰੇਵਾਲ, ਸੁਮਿਤ ਖੁਰਾਣਾ, ਸਾਬਕਾ ਸਰਪੰਚ ਮੱਖਣ ਸ਼ਰਮਾ, ਪਿਆਰਾ ਸਿੰਘ, ਗਿਆਨ ਸਿੰਘ, ਏ.ਪੀ ਸਿੰਘ, ਗੁਰਵਿੰਦਰ ਸਿੰਘ ਖੰਗੂੜਾ, ਕੁਲਵੰਤ ਸਿੰਘ ਗਹਿਲਾਂ, ਅਮਨਿੰਦਰ ਵਿਰਕ ਕਾਕੜਾ, ਜੋਬਨਜੀਤ ਸਿੰਘ ਕਾਕੜਾ, ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਸਿੰਧੜਾ, ਸਰਬਜੋਤ ਸਿੰਘ ਚੀਮਾਂ, ਹਰਕਿਰਤ ਸਿੰਘ ਭੱਟੀਵਾਲ ਤੇ ਹੋਰ ਵਰਕਰ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …