ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ) – ਟਾਂਗਰਾ ਜੋਨ ਦੇ ਪਿੰਡ ਰਾਮਾਣਾਚੱਕ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਜਨਵਰੀ ਨੂੰ
ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਫਤਿਹ ਦਿਹਾੜਾ ਮਨਾਉਣ ਸੰਬੰਧੀ ਜਿਲ੍ਹਾ ਅੰਮ੍ਰਿਤਸਰ ਦੇ 6 ਜੋਨਾਂ ਮਹਿਤਾ, ਤਰਸਿੱਕਾ, ਬਾਬਾ ਬਕਾਲਾ, ਟਾਂਗਰਾ, ਬਾਬਾ ਨੋਧ ਸਿੰਘ ਤੇ ਜੰਡਿਆਲਾ ਦੇ ਲਗਭਗ 150 ਪਿੰਡਾਂ ਤੋਂ ਵੱਡੀ ਗਿਣਤੀ ‘ਚ ਬੀਬੀਆਂ ਦੀ ਕਨਵੈਨਸ਼ਨ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਚੋਣਾਂ ਦੇ ਚੱਲਦੇ ਦੌਰ ਵਿੱਚ ਸੰਘਰਸ਼ੀ ਲੋਕਾਂ ਦਾ ਲੱਖਾਂ ਦਾ ਇਕੱਠ ਕਰਕੇ ਸਰਕਾਰਾਂ ਤੇ ਦੇਸ਼ ਵਾਸੀਆਂ ਨੂੰ ਸਾਫ ਕਰ ਦਿੱਤਾ ਜਾਵੇਗਾ ਕਿ ਲੋਕ ਹੁਣ ਸਿਆਸਤ ਤੋਂ ਉਪਰ ਉਠ ਕੇ ਸੰਘਰਸ਼ਾਂ ਦੇ ਰਸਤੇ ‘ਤੇ ਚੱਲਣ ਲਈ ਤਿਆਰ ਹੋ ਚੁੱਕੇ ਹਨ ਤੇ ਇਸ ਕੰਮ ਨੂੰ ਸਫਲਤਾ ਪੂਰਵਕ ਸਿਰੇ ਚੜ੍ਹਾਉਣ ਲਈ ਔਰਤ ਵਰਗ ਦੇ ਵੱਡੇ ਤੋਂ ਵੱਡੇ ਯੋਗਦਾਨ ਦੀ ਲੋੜ ਹੈ।
ਉਨਾਂ ਵੱਖ ਵੱਖ ਪਿੰਡਾਂ ਤੋਂ ਆਈਆਂ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ 26 ਦੇ ਇਕੱਠ ਸੰਬੰਧੀ ਪਿੰਡਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ “ਕੁਦਰਤ ਤੇ ਲੋਕ ਪੱਖੀ ਬਦਲ ਉਸਾਰਨ” ਦੀ ਸੋਚ ਨਾਲ ਜੁੜ ਕੇ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਇਕੱਠ ਵਿਚ ਹਿੱਸਾ ਲੈਣ ਲਈ ਕਿਹਾ।
ਇਸ ਮੌਕੇ ਜੋਨ ਆਗੂਆਂ ਵਿੱਚ ਅਜੀਤ ਸਿੰਘ ਠੱਠੀਆਂ, ਚਰਨ ਸਿੰਘ ਕਲੇਰ ਘੁਮਾਣ, ਰਣਧੀਰ ਸਿੰਘ ਬੁੱਟਰ, ਸਵਰਨ ਸਿੰਘ ਉਧੋਨੰਗਲ, ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ ਚਾਟੀਵਿੰਡ, ਅਮੋਲਕ ਸਿੰਘ ਨਾਰਾਇਣਗੜ, ਸੂਬੇਦਾਰ ਨਿਰੰਜਨ ਸਿੰਘ, ਬਲਵਿੰਦਰ ਸਿੰਘ ਰੁਮਾਣਾਚੱਕ, ਅਮਰਿੰਦਰ ਸਿੰਘ, ਚਰਨਜੀਤ ਸਿੰਘ ਸ਼ਫੀਪੁਰ, ਮੁਖਬੈਨ ਸਿੰਘ, ਕੰਵਲਜੀਤ ਸਿੰਘ ਵੰਨਚੜੀ, ਮਨਰਾਜ ਸਿੰਘ ਮਨੀ ਵੱਲ੍ਹਾ ਆਦਿ ਵੀ ਹਾਜ਼ਿਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media