Thursday, September 17, 2026

ਪਿੰਗਲਵਾੜਾ ਦੇ ਸ਼ਪੈਸ਼ਲ ਵਿਦਿਆਰਥੀਆਂ ਨੂੰ ਬੂਟ ਅਤੇ ਥਰਮਲ ਅੰਡਰ ਗਾਰਮੈਂਟਸ ਵੰਡੇ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ) – ਪਿੰਗਲਾਵਾੜਾ ਦੀ ਬਰਾਚ ਮਾਨਾਂਵਾਲਾ ਸਥਿਤ ਭਗਤ ਪੂਰਨ ਸਿੰਘ ਸਕੂਲ ਫਾਰ ਸ਼ਪੈਸ਼ਲ ਐਜ਼ੂਕੇਸ਼ਨ ਦੇ ਸਪੈਸ਼ਲ਼ ਬੱਚਿਆਂ ਨੂੰ ਹਾਊਸਿੰਗ ਫਾਈਨਾਂਸ ਦੇ ਕਾਰੋਬਾਰ ਨਾਲ ਜੁੜੀ ਕੰਪਨੀ ਆਧਾਰ ਹਾਊਸਿੰਗ ਫਾਈਨਾਂਸ ਨਾਨ ਬੈਕਿੰਗ ਲਿਮ. ਵੱਲੋਂ ਬੂਟ ਅਤੇ ਥਰਮਲ ਅੰਡਰ ਗਾਰਮੈਂਟਸ ਵੰਡੇ ਗਏ।ਆਧਾਰ ਹਾਊਸਿੰਗ ਫਾਈਨਾਂਸ ਕੰਪਨੀ ਦੇ ਵਰੁਣ ਮਹਿੰਦਰ ਏਰੀਆ ਬਿਜਨੈਸ ਹੈਡ, ਬਰਾਂਚ ਹੈਡ ਹਿਤੇਸ਼ ਸ਼ਰਮਾ ਅਤੇ ਬਰਾਂਚ ਉਪਰੇਸ਼ਨ ਹੈਡ ਅੰਕਿਤ ਕੁਮਾਰ ਵੱਲੋਂ ਬੱਚਿਆਂ ਨੂੰ ਇਹ ਸਾਮਾਨ ਦਿੱਤਾ।ਪਿੰਗਲਵਾੜਾ ਸੰਸਥਾ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਪੈਸ਼ਲ ਬੱਚਿਆਂ ਵੱਲੋਂ ‘ਆਓ ਜੀ ਆਇਆਂ ਨੂੰ’ ਲੋਕ ਗੀਤ ਨੇ ਸਾਰੇ ਮਹਿਮਾਨਾਂ ਅਤੇ ਬੱਚਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
                        ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਬਤਰਾ ਵੱਲੋਂ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …