ਪਠਾਨਕੋਟ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 12ਵਾਂ ਰਾਸ਼ਟਰੀ ਵੋਟਰ ਦਿਵਸ ਸੂਬਾ, ਜਿਲ੍ਹਾ ਅਤੇ ਬੂਥ
ਪੱਧਰ ‘ਤੇ ਕੋਵਿਡ-19 ਦੇ ਇਸ ਦੌਰ ਵਿੱਚ ਸਿਹਤ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਵਰਚੂਅਲ ਮਨਾਇਆ ਜਾਣਾ ਹੈ।ਜਿਲ੍ਹਾ ਪੱਧਰੀ ਸਮਾਰੋਹ ਜੋ ਕਿ 25 ਜਨਵਰੀ 2022 ਨੂੰ ਸਵੇਰੇ 11:00 ਵਜੇ ਤੋਂ ਆਨਲਾਈਨ ਮਨਾਇਆ ਜਾਣਾ ਹੈ।ਇਸ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵਲੋਂ ਕੀਤੀ ਜਾਵੇਗੀ।ਇਸ ਸਮਾਰੋਹ ਦੌਰਾਨ 5 ਨਵੇਂ ਵੋਟਰਾਂ ਨੂੰ ਐਪਿਕ ਕਿੱਟ ਦਿੱਤੀ ਜਾਵੇਗੀ ਅਤੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਦਿੱਤੇ ਜਾਣ ਵਾਲੇ ਵੋਟਰ ਪ੍ਰਣ ਵਿੱਚ ਵਰਚੂਅਲ ਸ਼ਿਰਕਤ ਕੀਤੀ ਜਾਵੇਗੀ।ਇਸ ਸਮਾਰੋਹ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਬੈਸਟ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰ, ਬੈਸਟ ਨੋਡਲ ਅਫਸਰ (ਸਵੀਪ) ਅਤੇ ਬੈਸਟ ਬੂਥ ਲੈਵਲ ਅਫਸਰ ਦੇ ਨਾਮ ਐਲਾਨੇ ਜਾਣਗੇ ਅਤੇ ਉਨਾਂ ਨੂੰ ਸਨਮਾਨ ਵਜੋਂ ਕ੍ਰਮਵਾਰ 2,000/-, 1500- ਅਤੇ 1000/- ਰੁਪਏ ਦੀ ਰਾਸ਼ੀ ਨਾਲ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਬੂਥ ਪੱਧਰ ‘ਤੇ ਮਨਾਏ ਜਾ ਰਹੇ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਸਕੂਲਾਂ ਦੇ ਪ੍ਰਿੰਸੀਪਲ ਵਲੋਂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਬੂਥ ਲੈਵਲ ‘ਤੇ ਮਨਾਏ ਜਾ ਰਹੇ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਮਨਾਉਣ ਸਬੰਧੀ ਸਬੰਧਤਾਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media