Tuesday, March 3, 2026

ਖਰਚਾ ਆਬਜ਼ਰਵਰਾਂ ਵਲੋਂ ਵੀਡੀਓ ਕਾਨਫਰੰਸ ਰਾਹੀਂ ਚੋਣ ਪ੍ਰਕਿਆ ਦਾ ਜਾਇਜ਼ਾ

ਜਿਲ੍ਹਾ ਚੋਣ ਅਫਸਰ ਤੇ ਐਸ.ਐਸ.ਪੀ ਸਮੇਤ ਅਧਿਕਾਰੀਆਂ ਨੇ ਦਿਤੀ ਜਾਣਕਾਰੀ

ਕਪੂਰਥਲਾ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਨਿਯੁੱਕਤ ਕੀਤੇ ਗਏ ਖਰਚਾ ਅਬਜ਼ਰਬਰਾਂ ਮੁਹੰਮਦ ਮੁਨਜ਼ਾਰੁਲ ਹਸਨ ਆਈ.ਆਰ.ਏ.ਐਸ (ਹਲਕਾ ਸੁਲਤਾਨਪੁਰ ਲੋਧੀ), ਅਸ਼ੀਸ ਕੁਮਾਰ ਆਈ.ਆਰ.ਐਸ (ਹਲਕਾ ਭੁਲੱਥ) ਅਤੇ ਓਮ ਪ੍ਰਕਾਸ਼ ਯਾਦਵ ਆਈ.ਆਰ.ਏ.ਐਸ. (ਹਲਕਾ ਕਪੂਰਥਲਾ ਤੇ ਫਗਵਾੜਾ) ਵਲੋਂ ਅੱਜ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉਪਲ, ਐਸ.ਐਸ.ਪੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਤੋਂ ਇਲਾਵਾ ਰਿਟਰਨਿੰਗ ਅਫ਼ਸਰਾਂ ਤੇ ਨੋਡਲ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਚੋਣ ਅਮਲ ਦਾ ਜਾਇਜ਼ਾ ਲਿਆ।
                   ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉਪਲ ਵਲੋਂ ਖਰਚਾ ਆਬਜ਼ਬਰਾਂ ਨੂੰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਤੇ ਚੱਲ ਰਹੇ ਚੋਣ ਅਮਲ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਈ ਵੀ ਵਿਧਾਨ ਸਭਾ ਹਲਕਾ ਖਰਚੇ ਪਖੋਂ ਸੰਵੇਦਨਸ਼ੀਲ ਨਹੀਂ ਹੈ, ਪਰ ਉਮੀਦਵਾਰਾਂ ਦੇ ਚੋਣ ਖਰਚ ਉਪਰ ਕਰੜੀ ਨਿਗਰਾਨੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
                 ਖਰਚਾ ਆਬਜ਼ਰਬਰਾਂ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਚੋਣ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਉਹ ਸਟੈਟਿਕ ਸਰਵੀਲੈਂਸ ਟੀਮਾਂ, ਉਡਣ ਦਸਤਿਆਂ ਨੂੰ ਹੋਰ ਗਤੀਸ਼ੀਲ ਕੀਤੇ ਜਾਵੇ।ਉਨ੍ਹਾਂ ਕਿਹਾ ਕਿ ਚੋਣ ਖਰਚ ’ਤੇ ਬਾਜ਼ ਅੱਖ ਰੱਖਣ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਰਾਹੀਂ ਕੀਤੇ ਜਾਣ ਵਾਲੇ ਕਿਸੇ ਵੀ ਸ਼ੱਕੀ ਲੈਣ ਦੇਣ ਬਾਰੇ ਤੁਰੰਤ ਖਰਚਾ ਟੀਮਾਂ ਨੂੰ ਸੂਚਿਤ ਕੀਤਾ ਜਾਵੇ। ਨਾਜਾਇਜ਼ ਸ਼ਰਾਬ ਦੀ ਵਰਤੋਂ ਰੋਕਣ ਲਈ ਜ਼ਿਲ੍ਹੇ ਵਿਚ ਪੈਂਦੀਆਂ ਸ਼ਰਾਬ ਦੀਆਂ ਫੈਕਟਰੀਆਂ ਅਤੇ ਪਰਚੀ ਸਿਸਟਮ ਰਾਹੀਂ ਵੋਟਰਾਂ ਨੂੰ ਸ਼ਰਾਬ ਦਾ ਲਾਲਚ ਦਿੱਤੇ ਜਾਣ ਨੂੰ ਰੋਕਣ ਲਈ ਸ਼ਰਾਬ ਦੀ ਖਰੀਦ ਅਤੇ ਵੇਚ ਦੇ ਹਫ਼ਤਾਵਰੀ ਅੰਕੜੇ ਇਕੱਤਰ ਕਰਨ ਦੇ ਹੁਕਮ ਦਿੱਤੇ।
               ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਚੋਣ ਅਮਲ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂਂ ਕਿਹਾ ਕਿ ਚੋਣ ਮਸ਼ੀਨਰੀ ਪੂਰੀ ਤਨਦੇਹੀ ਨਾਲ ਕੰਮ ਕਰੇ ਤਾਂ ਜੋ ਵੋਟਰ ਬਿਨਾਂ ਕਿਸੇ ਡਰ,ਲਾਲਚ ਜਾਂ ਦਬਾਅ ਤੇ ਆਪਣੇ ਜ਼ਮਹੂਰੀ ਹੱਕ ਦੀ ਸਹੀ ਵਰਤੋਂ ਕਰ ਸਕਣ।
                 ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦਸਿਆ ਕਿ ਚੋਣ ਖਰਚ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਜ਼ਿਲ੍ਹਾ ਅਤੇ ਹਲਕਾ ਪੱਧਰ ‘ਤੇ ਸ਼ਿਕਾਇਤ ਸੈਲਾਂ ਤੋਂ ਇਲਾਵਾ ਸੀ-ਵਿਜ਼ਲ ਐਪ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਹੁਣ ਤੱਕ ਮਿਲੀਆਂ 228 ਸ਼ਿਕਾਇਤਾਂ ਵਿਚੋਂ 222 ਦਾ ਨਿਪਟਾਰਾ ਹੋ ਚੁੱਕਾ ਹੈ।
ਐਸ.ਐਸ.ਪੀ ਕਪੂਰਥਲਾ ਨੇ ਆਬਜ਼ਰਵਰਾਂ ਨੂੰ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿਚ 36 ਉਡਣ ਦਸਤੇ ਕੰਮ ਕਰ ਰਹੇ ਹਨ ਅਤੇ 19 ਹਾਈਟੈਕ ਨਾਕੇ ਵੀ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਐਨ.ਡੀ.ਪੀ.ਸੀ ਐਕਟ ਤੇ 13 ਅਤੇ ਐਕਸਾਈਜ਼ ਐਕਟ ਤਹਿਤ 30 ਮਾਮਲੇ ਦਰਜ਼ ਕੀਤੇ ਜਾ ਚੁੱਕੇ ਹਨ ਅਤੇ 17400 ਰੁਪੈ ਦੀ ਡਰੱਗ ਮਨੀ, ਦੋ ਗੈਰ ਕਾਨੂੰਨੀ ਹਥਿਆਰ ਤੇ 17 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
                ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਅਰਧ ਸੈਨਿਕ ਬਲਾਂ ਨਾਲ ਮਿਲ ਕੇ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
                  ਵੀਡੀਓ ਕਾਨਫ਼ਰੰਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਚੇਅਰਮੈਨ ਐਮ.ਸੀ.ਐਮ.ਸੀ ਅਦਿਤਿਆ ਉਪਲ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ-ਕਮ-ਨੋਡਲ ਅਫ਼ਸਰ ਖਰਚਾ ਦਲਜੀਤ ਕੌਰ ਤੋਂ ਇਲਾਵਾ ਚਾਰਾਂ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਤੇ ਨੋਡਲ ਅਫ਼ਸਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …