ਕਪੂਰਥਲਾ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਚੋਣ ਦਫ਼ਤਰ ਪੰਜਾਬ ਵਲੋਂ ਸੌਂਪੀਆਂ ਗਈਆਂ ਡਿਊਟੀਆਂ ਦੀ ਪਾਲਣਾ ਕਰਦੇ ਹੋਏ ਕਪੂਰਥਲਾ ਜਿਲ੍ਹਾ ਪ੍ਰਸ਼ਾਸਨ ਨੇ ਨੈਤਿਕ ਚੋਣ ਪ੍ਰਚਾਰ ਲਈ ਪਹਿਲ ਕਦਮੀ ਕਰਦਿਆਂ “ਮਿਆਰੀ ਪ੍ਰਚਾਰ-ਮਿਆਰੀ ਸਰਕਾਰ” ਸਿਰਲੇਖ ਵਾਲੀ ਇੱਕ ਮੁਹਿੰਮ ਸ਼ੂਰੂ ਕੀਤੀ ਹੈ।ਜਿਸ ਤਹਿਤ ਸਿਆਸੀ ਪਾਰਟੀਆਂ ਦੇ ਨਾਲ-ਨਾਲ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਵੇਗਾ ਜੋ ਆਪੋ-ਆਪਣੇ ਹਲਕਿਆਂ ਵਿੱਚ ਉਮੀਦਵਾਰਾਂ/ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦਾ ਪ੍ਰਚਾਰ ਕਰਨ ਲਈ ਕੰਮ ਕਰ ਰਹੇ ਹਨ।
ਇਹ ਮੁਹਿੰਮ ਨੈਤਿਕ ਚੋਣ ਪ੍ਰਚਾਰ ਦਾ ਸਮਰਥਨ ਕਰੇਗੀ, ਖਾਸ ਤੌਰ `ਤੇ ਜਿਲ੍ਹਾ ਕਪੂਰਥਲਾ ਦੇ ਚਾਰ ਹਲਕਿਆਂ ਜੋ ਕਿ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਅਤੇ ਕਪੂਰਥਲਾ ਦੇ ਪੇਂਡੂ ਖੇਤਰਾਂ ਵਿੱਚ।ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ) ਅਤੇ ਜਿਲ੍ਹਾ ਲੋਕ ਸੰਪਰਕ ਦਫ਼ਤਰ (ਡੀ.ਪੀ.ਆਰ.ਓ) ਦੀ ਟੀਮ ਗਠਿਤ ਮੀਡੀਆ ਸਰਟੀਫਿਕਸ਼ਨ ਅਤੇ ਨਿਗਰਾਨੀ ਕਮੇਟੀ (ਐਮ.ਸੀ.ਐਮ.ਸੀ) ਦੇ ਅਧੀਨ ਸਾਂਝੇ ਤੌਰ `ਤੇ ਕੰਮ ਕਰੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜਿਲ੍ਹਾ ਚੋਣ ਅਫ਼ਸਰ ਦੀਪਤੀ ਉਪਲ ਨੇ ਇਸ ਮੁਹਿੰਮ ਦੇ ਨਾਅਰੇ ਵਾਲੇ ਪੋਸਟਰ ਜਿਲ੍ਹਾ ਪ੍ਰਸਾਸ਼ਨ ਕੰਪਲੈਕਸ ਵਿਖੇ ਜਾਰੀ ਕੀਤੇ ।
ਉਨ੍ਹਾਂ ਕਿਹਾ ਕਿ ਨੈਤਿਕ ਸਿਆਸੀ ਪ੍ਰਚਾਰ ਲਈ ਜ਼ਮੀਨੀ ਪੱਧਰ `ਤੇ ਕੰਮ ਕਰਨ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਬਹੁਤ ਜਰੂਰੀ ਹਨ।
“ਜਿਲ੍ਹਾ ਕਪੂਰਥਲਾ ਦੀ ਤਰੱਕੀ ਦਾ ਆਧਾਰ-ਮਿਆਰੀ ਪ੍ਰਚਾਰ-ਮਿਆਰੀ ਸਰਕਾਰ”, “ਚਾਹੁੰਦੇ ਹਾਂ ਜੇ ਸਹੀ ਸਰਕਾਰ-ਰੋਕੋ ਮਿਲ ਕੇ ਕੂੜ ਪ੍ਰਚਾਰ” ਮੁਹਿੰਮ ਦੇ ਮੁੱਖ ਨਾਅਰੇ ਹਨ।
ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ) (ਜੀ) ਕਪੂਰਥਲਾ ਕਮ ਏ.ਡੀ.ਈ.ਓ ਅਦਿੱਤਿਆ ਉਪਲ ਨੇ ਸਾਂਝਾ ਕੀਤਾ ਕਿ ਐਮ.ਸੀ..ਐਮ.ਸੀ ਟੀਮ ਦੇ ਮੈਂਬਰ ਸਿਆਸੀ ਉਮੀਦਵਾਰਾਂ ਦੀਆਂ ਸਥਾਨਕ ਪੀ.ਆਰ ਟੀਮਾਂ ਵਿਚਕਾਰ ਸਿਆਸੀ ਪਾਰਟੀ ਦਫ਼ਤਰਾਂ ਵਿੱਚ ਜਾਗਰੂਕਤਾ ਪੋਸਟਰ ਵੰਡਣਗੇ।
ਉਨ੍ਹਾਂ ਕਿਹਾ ਕਿ ਐਮ.ਸੀ.ਐਮ.ਸੀ ਟੀਮ ਦੇ ਮੈਂਬਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਜਾਣਕਾਰੀ ਵੰਡਣਗੇ।ਐਮ.ਸੀ.ਐਮ.ਸੀ ਟੀਮ ਨੂੰ ਕੁੱਝ ਜਾਗਰੂਕਤਾ ਸਟੈਂਡ ਵੀ ਸੌਂਪੇ। ਉਨ੍ਹਾਂ ਦੁਹਰਾਇਆ ਕਿ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰ ਆਪਣੇ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਨੂੰ ਇਸ ਕਮੇਟੀ ਤੋਂ ਪ੍ਰਵਾਨ ਕਰਵਾਉਣ ਤਾਂ ਜੋ ਮਿਆਰੀ ਚੋਣ ਪ੍ਰਚਾਰ ਦਾ ਨਾਅਰਾ ਸਾਰਥਕ ਹੋ ਸਕੇ।
ਇਸ ਮੌਕੇ ਡੀ.ਪੀ.ਆਰ.ਓ ਕਪੂਰਥਲਾ ਸੁਬੇਗ ਸਿੰਘ, ਡਿਪਟੀ ਰਜਿਸਟਰਾਰ ਪੀ.ਆਰ.ਆਈ.ਕੇ.ਜੀ.ਪੀ.ਟੀ.ਯੂ ਰਜਨੀਸ਼ ਸ਼ਰਮਾ ਤੇ ਐਮ.ਸੀ.ਐਮ.ਸੀ ਸੈਲ ‘ਚ ਡਿਊਟੀ ਨਿਭਾਅ ਰਹੇ ਵੱਖੋ ਵੱਖ ਵਿਭਾਗਾਂ ਦੇ ਕਰਮਚਾਰੀ ਸੁਰਜੀਤ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਵਿਜੈ ਕੁਮਾਰ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਆਦਿ ਵੀ ਮੌਜ਼ੂਦ ਰਹੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …