ਸੰਗਰੂਰ, 28 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵਲੋਂ ਪਿੰਡ ਕਾਲਵੰਜਾਰਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਅੱਗੇ ਬਲਾਕ ਦੇ ਕਾਰਜ਼ਕਾਰੀ ਪ੍ਰਧਾਨ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਵਿੱਚ ਸੰਕੇਤਕ ਧਰਨਾ ਲਾਇਆ।ਕਿਸਾਨ ਆਗੂਆਂ ਮਾਸਟਰ ਗੁਰਚਰਨ ਸਿੰਘ ਖੋਖਰ, ਬਲਕਾਰ ਸਿੰਘ ਭੁਟਾਲ ਕਲਾਂ, ਕ੍ਰਿਸ਼ਨ ਸਿੰਘ ਕਾਲਵੰਜਾਰਾ, ਗੁਰਮੇਲ ਸਿੰਘ ਕਾਲਵੰਜਾਰਾ, ਬਬਲੀ ਸਿੰਘ ਘੋੜੇਨਵ ਆਦਿ ਬੁਲਾਰਿਆਂ ਨੇ ਕਿਹਾ ਕਿ ਸਬੰਧਤ ਬੈਂਕ ਮੈਨੇਜਰ ਅਤੇ ਬਾਕੀ ਸਟਾਫ ਮਜ਼ਬੁਰ ਕਿਸਾਨਾਂ ਅਤੇ ਗਰੀਬ ਲੋੜਬੰਦ ਲੋਕਾਂ ਦੀਆਂ ਲਿਮਟਾਂ ਕਰਵਾਉਣ ਸਮੇਂ ਤਰਾਂ ਤਰਾਂ ਦੇ ਲਾਲਚਾਂ ਰਾਹੀ ਬੀਮੇ ਅਤੇ ਗੋਲਡ ਲੋਨ ਦੀਆਂ ਪਾਲਿਸੀਆ ਕਰ ਰਹੇ ਹਨ, ਜੋ ਕਿ ਕਿਸਾਨ ਇੱਕ ਅੱਧੀ ਕਿਸ਼ਤ ਭਰਨ ਤੋਂ ਬਾਅਦ ਬੰਦ ਹੋ ਜਾਂਦੀਆਂ ਹਨ।ਉਨਾਂ ਕਿਹਾ ਕਿ ਬਲਾਕ ਵਿੱਚ ਹਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਲਿਮਟ ਬਣਾ ਕੇ ਬੀਮਾ ਪਾਲਸੀ ਕੀਤੀ ਅਤੇ ਸੁਰਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੇ ਆਪਣੀ ਮਜ਼ਬੂਰੀ ਦੇ ਕਾਰਨ ਲਗਭਗ 8 ਕਨਾਲ ਜ਼ਮੀਨ ਵੇਚਣ ਉਪਰੰਤ ਜਦੋਂ ਉਸ ਦੀ ਵੇਚੀ ਜ਼ਮੀਨ ਦੀ ਬਿਆਨਾਂ ਰਕਮ ਤਕਰੀਬਨ 3 ਲੱਖ ਰੁਪਏ ਉਸ ਦੇ ਬੈਂਕ ਖਾਤੇ ਵਿੱਚ ਆਈ ਤਾਂ ਬੈਂਕ ਮੈਨੇਜਰ ਨੇ ਸੁਰਜੀਤ ਸਿੰਘ ਨੂੰ ਗੁਮਰਾਹ ਕਰਕੇ ਉਸ ਦਾ ਗੋਲਡ ਲੋਨ ਕਰ ਦਿੱਤਾ।ਇਹ ਬੈਂਕ ਮੈਨੇਜਰ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਉਨਾਂ ਦੀ ਲੁੱਟ ਕਰ ਰਿਹਾ ਹੈ।
ਧਰਨੇ ਵਿੱਚ ਰਾਜ ਸਿੰਘ ਖੰਡੇਬਾਦ, ਗੁਰਮੇਲ ਸਿੰਘ ਰਾਏਧਰਾਨਾ, ਜਰਨੈਲ ਸਿੰਘ ਘੋੜੇਨਵ, ਜਸਵੰਤ ਕੌਰ ਰਾਏਧਰਾਨਾ ਅਤੇ ਗੁਰਮੇਲ ਕੌਰ ਘੋੜੇਨਵ ਤੋਂ ਇਲਾਵਾ ਵੱਡੀ ਗਿਣਤੀ `ਚ ਕਿਸਾਨ ਅਤੇ ਕਿਸਾਨ ਭੈਣਾਂ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media