Sunday, March 29, 2026

ਚੰਗੀ ਮਾਨਸਿਕ ਸਿਹਤ ਲਈ ਹਾਂ ਪੱਖੀ ਨਜ਼ਰੀਆ ਜ਼ਰੂਰੀ – ਡਾ. ਸੋਨੀਆ ਕਪੂਰ

ਅੰਮ੍ਰਿਤਸਰ, 28 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਰੀਰਕ ਸਿੱਖਿਆ ਦੇ ਸਹਾਇਕ/ ਐਸੋਸੀਏਟ ਪ੍ਰੋਫੈਸਰਾਂ ਲਈ 16 ਦਿਨਾਂ ਸਿਖਲਾਈ ਪ੍ਰੋਗਰਾਮ ਦੌਰਾਨ ਅੱਜ ਪੰਜਵੇਂ ਦਿਨ ਦੀ ਸ਼ੁਰੂਆਤ ਸਮੇਂ ਏ.ਬੀ.ਸੀ ਅਭਿਆਸ, ਐਰੋਬਿਕਸ ਅਤੇ ਵਾਲੀਬਾਲ ਖੇਡ ਤੋਂ ਬਾਅਦ ਕਈ ਤਰ੍ਹਾਂ ਦੀਆਂ ਦੀਆਂ ਕਸਰਤਾਂ ਸ਼ਾਮਲ ਸਨ।
                   ਪਹਿਲੇ ਅਕਾਦਮਿਕ ਸੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਮਲਿਕ ਨੇ ਖੇਡ ਸੰਸਥਾਵਾਂ ਦੇ ਕਾਨੂੰਨੀ ਮੁੱਦਿਆਂ ਅਤੇ ਪ੍ਰਸਾਸ਼ਨ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਆਈ.ਓ.ਸੀ ਦੀਆਂ ਨੀਤੀਆਂ ਅਤੇ ਯੋਗਤਾਵਾਂ ਨੂੰ ਉਜ਼ਾਗਰ ਕੀਤਾ।ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ: ਕਮਲਜੀਤ ਸਿੰਘ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਐਮ.ਆਰ.ਐਸ ਪੀ.ਟੀ.ਯੂ ਬਠਿੰਡਾ ਨੇ ਕੀਤੀ।ਉਨ੍ਹਾਂ ਦੇ ਭਾਸ਼ਣ ਵਿਅਕਤੀ ਦੇ ਜੀਵਨ ਵਿੱਚ ਪੋਸ਼ਣ, ਸਿਹਤ ਤੰਦਰੁਸਤੀ ਖੁਰਾਕ ਅਤੇ ਜੀਵਨ ਸ਼ੈਲੀ ਦੀ ਭੂਮਿਕਾ ਉਪਰ ਕੇਂਦਰਤ ਸੀ।ਉਨ੍ਹਾਂ ਨੇ ਰੋਜ਼ਾਨਾ ਫਾਈਬਰ ਦੀਆਂ ਜਰੂਰਤਾਂ ਅਤੇ ਸ਼ੂਗਰ `ਤੇ ਪ੍ਰਭਾਵ ਦੇ ਨਾਲ ਉਨ੍ਹਾਂ ਦੇ ਸਰੋਤਾਂ ਨੂੰ ਵੀ ੳਜ਼ਾਗਰ ਕੀਤਾ।ਤੀਸਰਾ ਅਕਾਦਮਿਕ ਸੈਸ਼ਨ ਡਾ: ਸੋਨੀਆ ਕਪੂਰ ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਜ਼ ਅਤੇ ਮੈਡੀਸਨ, ਜੀ.ਐਨ.ਡੀ.ਯ ਅੰਮ੍ਰਿਤਸਰ ਦੁਆਰਾ ਕਰਵਾਇਆ ਗਿਆ।ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਮਾਨਸਿਕ ਜਾਂਚ ਲਈ ਮਨੋਵਿਗਿਆਨਕ ਟੈਸਟਿੰਗ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਚੰਗੀ ਸਿਹਤ ਲਈ ਚੰਗੀ ਮਾਨਸਿਕਤਾ ਹੋਣਾ ਅਤਿ ਜ਼ਰੂਰੀ ਹੈ।ਜਿਸ ਲਈ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹਾਂ ਪੱਖੀ ਹੋਣਾ ਇਸ ਦਾ ਕੇਂਦਰ ਬਿੰਦੂ ਹੈ।ਉਨ੍ਹਾਂ ਕਿਹਾ ਕਿ ਸੈਸ਼ਨਾਂ ਉਪਰੰਤ ਸਿਖਿਆਰਥੀਆਂ ਨੇ ਸ਼ਾਮ ਦੀਆਂ ਖੇਡਾਂ ਅਤੇ ਖੇਡਾਂ ਦੇ ਵਿਸ਼ੇਸ਼ ਸੈਸ਼ਨ ਵਿੱਚ ਉਤਸ਼ਾਹ ਨਾਲ ਭਾਗ ਲਿਆ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …