Sunday, March 29, 2026

ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਕਾਲੀ ਦਲ ‘ਚ ਕੀਤੀ ਘਰ ਵਾਪਸੀ

ਕਾਂਗਰਸੀ ਕੌਂਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਨੇ ਫੜੀ ਅਕਾਲੀ ਦਲ ਦੀ ਤੱਕੜੀ
ਅੰਮ੍ਰਿਤਸਰ, 29 ਜਨਵਰੀ (ਸਖਬੀਰ ਸਿੰਘ) – ਸ਼ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਉਸ ਸਮੇਂ ਤਾਕਤ ਮਿਲੀ ਜਦ 2015 ‘ਚ ਪਾਰਟੀ ਛੱਡ ਕੇ ਆਪ ਵਿੱਚ ਚਲੇ ਗਏ ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਅਕਾਲੀ ਦਲ ਚ’ ਘਰ ਵਾਪਸੀ ਕਰ ਲਈ।ਉਨਾਂ ਦੇ ਨਾਲ ਹੀ ਹਲਕਾ ਪੂਰਬੀ ਤੋਂ ਕਾਂਗਰਸੀ ਕੌਂਸਲਰ ਜਸਵਿੰਦਰ ਸਿੰਘ ਲਾਡੋ ਪਹਲਿਵਾਨ ਤੇ ਹੋਰ ਆਗੂ ਵੀ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਹਲਕਾ ਮਜੀਠਾ ਅਤੇ ਹਲਕਾ ਪੂਰਬੀ ਦੋ ਜਗ੍ਹਾ ਤੋਂ ਚੋਣ ਲੜ ਰਹੇ ਬਿਕਰਮ ਸਿੰਘ ਮਜੀਠੀਆ ਨੇ ਕੱਲ ਪਹਿਲਾਂ ਮਜੀਠਾ ਅਤੇ ਫਿਰ ਹਲਕਾ ਪੂਰਬੀ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਜਿਸ ਉਪਰੰਤ ਉਹ ਉਪਕਾਰ ਸਿੰਘ ਸੰਧੂ ਦੇ ਘਰ ਪੁੱਜੇ, ਜਿਥੇ ਉਨਾਂ ਨੇ ਉਪਕਾਰ ਸਿੰਘ ਸੰਧੂ ਅਤੇ ਕੋਂਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਦੀ ਅਕਾਲੀ ਦਲ ‘ਚ ਸ਼ਮੂਲੀਅਤ ਕਰਵਾਈ।ਉਪਕਾਰ ਸਿੰਘ ਸੰਧੂ ਨਾਲ ਅੰਮ੍ਰਿਤਪਾਲ ਸਿੰਘ ਬੱਬਲੂ ਵੀ ਅਕਾਲੀ ਦਲ ‘ਚ ਸ਼ਾਮਲ ਹੋਏ।
                  ਜਿਕਰਯੋਗ ਹੈ ਕਿ 2015 ਦੀ ਬੇਅਦਬੀ ਮਾਮਲੇ ‘ਤੇ ਅਕਾਲੀ ਦਲ ਨੂੰ ਛੱਡ ਤੇ ਆਮ ਆਦਮੀ ਪਾਰਟੀ ਦਾ ਝਾੜੂ ਫੜਣ ਵਾਲੇੇ ਉਪਕਾਰ ਸਿੰਘ ਸੰਧੂ ਨੇ 2017 ‘ਚ ਆਪ ਵਲੋਂ ਲੋਕ ਸਭਾ ਚੋਣ ਲੜੀ ਸੀ।ਬਾਅਦ ‘ਚ ਉਨਾਂ ਨੇ ‘ਆਪ’ ਨਾਲੋਂ ਵੀ ਸਬੰਧ ਤੋੜ ਲਏ ਸਨ।
                 ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ ਤੇ ਭਾਈ ਰਜਿੰਦਰ ਸਿੰਘ ਮਹਿਤਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਗੁਰਪ੍ਰੀਤ ਸਿੰਘ ਰੰਧਾਵਾ, ਅਮਰਬੀਰ ਸਿੰਘ ਢੋਟ, ਰਜਿੰਦਰ ਸਿੰਘ ਮਰਵਾਹਾ, ਹਲਕਾ ਦੱਖਣੀ ਤੋਂ ਅਕਾਲੀ ਬਸਪਾ ਉਮੀਦਵਾਰ ਤਲਬੀਰ ਸਿੰਘ ਗਿੱਲ, ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱੱਕਾ, ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …