Sunday, March 29, 2026

ਨਹੀਂ ਰਹੇ ਰੰਗਮੰਚ ਤੇ ਫਿਲਮੀ ਕਲਾਕਾਰ ਵਿਜੈ ਸ਼ਰਮਾ

ਅੰਮ੍ਰਿਤਸਰ, 29 ਜਨਵਰੀ (ਦੀਪ ਦਵਿੰਦਰ ਸਿੰਘ) – ਉਘੇ ਰੰਗਕਰਮੀ ਅਤੇ ਫਿਲਮੀ ਕਲਾਕਾਰ ਵਿਜੇ ਸ਼ਰਮਾ ਦਾ ਕੱਲ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਉਹਨਾਂ ਦਾ ਅੰਤਿਮ ਸਸਕਾਰ ਦੁਰਗਿਆਨਾ ਮੰਦਿਰ ਨੇੜਲੇ ਸ਼ਮਸ਼ਾਨ ਘਾਟ ਸ਼ਿਵ ਪੁਰੀ ਵਿਖੇ ਅੱਜ ਕੀਤਾ ਗਿਆ।ਵਿਜੈ ਸ਼ਰਮਾ ਦੇ ਚਲਾਣੇ ‘ਤੇ ਉਹਨਾਂ ਦੇ ਪ੍ਰਸੰਸਕਾਂ ਤੇ ਰੰਗਮੰਚ ਦੇ ਕਲਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਜਿੰਨਾਂ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਸਵੰਤ ਸਿੰਘ ਜੱਸ, ਨਾਟਕਾਰ ਜਗਦੀਸ਼ ਸਚਦੇਵਾ, ਸਤਨਾਮ ਮੂਧਲ, ਪਵਨਦੀਪ ਤੇ ਦਲਜੀਤ ਸੋਨਾ ਆਦਿ ਸ਼ਾਮਲ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …