Tuesday, March 3, 2026

ਸਵ. ਡਾ. ਸ਼ੁਭਦਰਸ਼ਨ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾਂਜਲ਼ੀਆਂ ਭੇਟ

ਧਾਰਮਿਕ, ਸਮਾਜਿਕ, ਸਿਆਸੀ ਆਗੂਆਂ ਤੇ ਪੱਤਰਕਾਰ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਪਬਲਿਕ ਵੈਬ ਚੈਨਲ ਅਤੇ ਰੋਜ਼ਾਨਾ ਈਵਨਿੰਗ ਅਖਬਾਰ ਪਬਲਿਕ ਦਿਲਾਸਾ ਦੇ ਮੁੱਖ ਸੰਪਾਦਕ ਸਵ. ਡਾ. ਸ਼ੁਭਦਰਸ਼ਨ ਦੀ ਅੰਤਿਮ ਰਸਮ ਚੌਥਾ ਅਤੇ ਉਠਾਲੇ ‘ਤੇ ਸ਼ਹਿਰ ਦੀਆਂ ਕਈ ਸਿਆਸੀ, ਧਾਰਮਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵਲੋਂ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਭੇਟ ਕੀਤੀ ਗਈ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਡਿਵੈਲਪਮੈਂਟ ਪਲਾਨਿੰਗ ਬੋਰਡ ਦੇ ਚੇਅਰਮੈਨ ਰਾਜਕੰਵਲ ਸਿੰਘ ਲੱਕੀ, ਹੋਲੀ ਹਾਰਟ ਸਕੂਲ ਡਾਇਰੈਕਟਰ ਅੰਜ਼ਨਾ ਸੇਠ, ਸਮਾਜ ਸੇਵਿਕਾ ਡਾਕਟਰ ਸਵਰਾਜ ਗਰੋਵਰ, ਬਿਕਰਮ ਮਜੀਠੀਆ ਵਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰੁਣ ਅਬਰੋਲ, ਐਡਵੋਕੇਟ ਐਮ.ਕੇ ਸ਼ਰਮਾ, ਗੁਰਸ਼ਰਨ ਸਿੰਘ ਬੱਬਰ, ਡਾ. ਵਿਨੋਦ ਤਨੇਜਾ, ਡਾ. ਕਿਰਨ ਖੰਨਾ, ਡਾ. ਅਤੁਲ ਭਾਸਕਰ ਆਦਿ ਨੇ ਡਾ. ਸ਼ੁਭਦਰਸ਼ਨ ਨੂੰ ਇੱਕ ਨਿਡਰ, ਬੇਦਾਗ ਤੇ ਇਮਾਨਦਾਰ ਪੱਤਰਕਾਰ ਦੱਸਦਿਆਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨਾਂ ਦੇ ਚਲਾਣੇ ਨੂੰ ਪੱਤਰਕਾਰਤਾ ਅਤੇ ਸਾਹਿਤ ਖੇਤਰ ਲਈ ਵੱਡਾ ਘਾਟਾ ਦੱਸਿਆ।
            ਜਿਕਰਯੋਗ ਹੈ ਕਿ ਸਵਰਗੀ ਡਾ. ਸ਼ੁਭਦਰਸ਼ਨ ਜੀ ਪੱਤਰਕਾਰਤਾ ਜਗਤ ਵਿੱਚ ਪਿਛਲੇ 40 ਸਾਲ ਵਲੋਂ ਜੁੜ਼ੇ ਸਨ ਅਤੇ ਇੱਕ ਨਾਮੀ ਸੰਪਾਦਕ ਦੇ ਰੂਪ ‘ਚ ਜਾਣ ਜਾਂਦੇ ਰਹੇ।ਉਹ ਹਿੰਦੀ ਜਗਤ ਵਿੱਚ ਵੀ ਮਸ਼ਹੂਰ ਕਵੀ ਦੇ ਰੂਪ ਵਿੱਚ ਜਾਣੇ ਜਾਂਦੇ ਸਨ।ਉਨਾਂ ਨੇ ਆਪਣੀ ਕਵਿਤਾ ਨਾਲ ਜਗਤ ਵਿੱਚ ਨਾਮ ਕਮਾਇਆ।ਭਾਰਤ ਸਰਕਾਰ ਵਲੋਂ ਕਈ ਇਨਾਮ ਪ੍ਰਾਪਤ ਕਰ ਚੁੱਕੇ ਡਾ. ਸ਼ੁਭਦਰਸ਼ਨ ਮਜੀਠਾ ਤੋਂ ਪੰਜ ਸਾਲ ਤੱਕ ਨਗਰ ਕੌਂਸਲ ਦੇ ਮੈਂਬਰ ਵੀ ਰਹੇ ਅਤੇ ਰਾਜਨੀਤੀ ਵਿੱਚ ਵੀ ਉਨਾਂ ਦਾ ਅਹਿਮ ਯੋਗਦਾਨ ਰਿਹਾ।ਦੇਸ਼ ਦੇ ਕਈ ਪ੍ਰਸਿੱਧ ਕਵੀ ਉਨ੍ਹਾਂ ਦੀ ਲੇਖਣੀ ਦੇ ਮੁਰੀਦ ਸਨ।
               ਡਾ. ਸ਼ੁਭਦਰਸ਼ਨ ਤ੍ਰੈਮਾਸਿਕ ਪਤ੍ਰਿਕਾ ਬਰੋਹ ਦੇ ਵੀ ਮੁੱਖ ਸੰਪਾਦਕ ਵਜੋਂ ਪਿੱਛਲੇ ਕਈ ਦਸ਼ਕਾਂ ਤੋਂ ਕਈ ਕਵੀਆਂ, ਲੇਖਕਾਂ ਦੀਆਂ ਕਵਿਤਾਵਾਂ ਅਤੇ ਲੇਖ ਛਾਪ ਕੇ ਉਨ੍ਹਾਂ ਨੂੰ ਹਿੰਦੀ ਜਗਤ ‘ਚ ਪ੍ਰਕਾਸ਼ਿਤ ਕਰ ਰਹੇ ਸਨ, ਤਾਂ ਕਿ ਹਿੰਦੀ ਦੀ ਲੌ ਬਲਦੀ ਰਹੇ।ਡਾ. ਸਾਹਿਬ ਨੇ ਹਿੰਦੀ ਪ੍ਰਚਾਰ ਪ੍ਰਸਾਰ ਸੋਸਾਇਟੀ ਦੇ ਪ੍ਰਧਾਨ ਹੋਣ ਨਾਤੇ ਹਿੰਦੀ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੂੰ ਜੋੜ ਕੇ ਪਰਿਵਾਰ ਵਾਂਗ ਇੱਕ ਮਾਲਾ ਵਿੱਚ ਪਰੋ ਕੇ ਰੱਖਿਆ ਸੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …