ਅੰਮ੍ਰਿਤਸਰ, 1 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਿਥੇ ਪੌਦਿਆਂ `ਤੇ ਫੁੱਲਾਂ ਦਾ ਖੇੜਾ ਪੈਣਾ ਸ਼ੁਰੂ ਹੋ ਗਿਆ ਹੈ, ਉਥੇ ਕੜਾਕੇ ਦੀ ਸਰਦੀ
ਝੱਲਣ ਤੋਂ ਬਾਅਦ ਬੂਟਿਆਂ ਅਤੇ ਦਰਖਤਾਂ ਉਪਰ ਕੂਲੇ ਪੱਤਿਆਂ ਦੀ ਆਮਦ ਨਾਲ ਯੂਨੀਵਰਸਿਟੀ ਕੈਂਪਸ ਵਿਚ ਬਸੰਤ ਨੇ ਦਸਤਕ ਦੇ ਦਿੱਤੀ ਹੈ।ਇਸ ਮਾਹੌਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਕ ਖੁਸ਼ੀ ਦੀ ਖਬਰ ਭਾਰਤ ਸਰਕਾਰ ਦੇ ਉਚੇਰੀ ਸਿਖਿਆ ਮੰਤਰਾਲੇ ਵੱਲੋਂ ਪ੍ਰਾਪਤ ਹੋਈ ਹੈ।ਜਿਸ ਵਿਚ ਯੂਨੀਵਰਸਿਟੀ ਨੂੰ ਡਿਸਟ੍ਰਿਕਟ ਗਰੀਨ ਚੈਂਪੀਅਨ ਵਜੋਂ ਮਾਨਤਾ ਦਿੱਤੀ ਗਈ ਹੈ।ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ ਦੇ ਮਹਾਂਤਮਾ ਗਾਂਧੀ ਨੈਸ਼ਨਲ ਕੌਂਸਲ ਆਫ ਰੂਰਲ ਐਜੂਕੇਸ਼ਨ ਵੱਲੋਂ ਸਵੱਛਤਾ ਐਕਸ਼ਨ ਪਲਾਨ 2021-22 ਅਧੀਨ ਡਿਸਟ੍ਰਿਕਟ ਗਰੀਨ ਚੈਂਪੀਅਨ ਐਵਾਰਡ ਬਾਰੇ ਹਾਲ ਵਿਚ ਹੀ ਜਾਰੀ ਸੂਚਨਾ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਹ ਐਵਾਰਡ ਸਾਫ, ਸਵੱਛ, ਹਰਿਆਲੀ ਭਰਪੂਰ ਅਤੇ ਚੰਗੇ ਵਾਤਾਵਰਣ ਲਈ ਪ੍ਰਦਾਨ ਕੀਤਾ ਗਿਆ ਹੈ।
ਉਚੇਰੀ ਸਿਖਿਆ ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਨੂੰ ਯੂਨੀਵਰਸਿਟੀ ਕੈਂਪਸ ਦੇ ਹਰੇ ਭਰੇ ਵਾਤਾਵਰਣ, ਸਵੱਛਤਾ, ਚੰਗੀ ਮੁਰਮੰਤ, ਪਖਾਨਿਆ ਦੀ ਸਾਫ-ਸਫਾਈ, ਵੱਡੀ ਪੱਧਰ `ਤੇ ਪੌਦੇ ਲਗਾਉਣ ਅਤੇ ਸਵੱਛਤਾ ਭਰਪੂਰ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ `ਤੇ ਵਧਾਈ ਸੰਦੇਸ਼ ਵੀ ਭੇਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਹੀ ਨਹੀਂ ਕਰ ਰਿਹਾ ਸਗੋਂ ਯੂਨੀਵਰਸਿਟੀ ਦੇ ਕੈਂਪਸ ਅਤੇ ਇਸ ਦੇ ਚੌਗਿਰਦੇ ਵਿਚ ਵਾਤਾਵਰਣ ਨੂੰ ਖੂਬਸੂਰਤ ਬਣਾਉਣ `ਤੇ ਦੀ ਲਈ ਅਮਲੀ ਤੌਰ `ਤੇ ਵੀ ਕੰਮ ਕਰ ਰਿਹਾ ਹੈ।ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਡਿਸਟ੍ਰਿਕਟ ਗਰੀਨ ਚੈਂਪੀਅਨ ਐਵਾਰਡ ਦਿੱਤੇ ਜਾਣ `ਤੇ ਧੰਨਵਾਦ ਕੀਤਾ ਹੈ।
ਉਨਾਂ ਕਿਹਾ ਕਿ ਸੋਲਰ ਰੂਫ਼ਟਾਪ ਪਾਵਰ ਪਲਾਂਟ ਸਥਾਪਿਤ ਕਰਨ ਤੋਂ ਇਲਾਵਾ ਕੈਂਪਸ ਨੇ ਕੇਂਦਰੀ ਮੰਤਰਾਲੇ ਦੁਆਰਾ ਦਿੱਤਾ ਗਿਆ ਦੂਜਾ ਸਭ ਤੋਂ ਸਾਫ਼ ਕੈਂਪਸ ਪੁਰਸਕਾਰ ਜਿੱਤਿਆ ਹੈ।ਵਾਟਰ ਟਰੀਟਮੈਂਟ ਪਲਾਂਟ, ਈ-ਬੱਸਾਂ, ਬੋਟੈਨੀਕਲ ਗਾਰਡਨ ਨਾਲ ਸਬੰਧਤ ਕਾਰਜ, ਸਾਫ-ਸਫਾਈ ਅਤੇ ਗਰੀਨ-ਕਲੀਨ ਕੈਂਪਸ ਸਬੰਧੀ ਹੋਰ ਕਈ ਪਹਿਲਕਦਮੀਆਂ ਨਾਲ ਯੂਨੀਵਰਸਿਟੀ ਨੇ ਵਾਤਾਵਰਣ ਤੇ ਸਫਾਈ ਪ੍ਰਤੀ ਆਪਣੀ ਗੰਭੀਰਤਾ ਦਾ ਸੁਨੇਹਾ ਦਿੱਤਾ ਹੈ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media