ਲੋਕਾਂ ਦੀ ਸਹੂਲਤ ਲਈ ਅਬਜ਼ਰਵਰਾਂ ਨੇ ਆਪਣੇ ਮੋਬਾਇਲ ਨੰਬਰ ਜਾਰੀ ਕੀਤੇ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਜਿਲ੍ਹੇ ‘ਚ ਤਾਇਨਾਤ ਕੀਤੇ ਗਏ 13 ਅਬਜ਼ਰਵਰ ਅੰਮ੍ਰਿਤਸਰ
ਪਹੁੰਚ ਚੁੱਕੇ ਹਨ।ਜਿੰਨਾਂ ਵਿੱਚ 6 ਜਨਰਲ ਆਬਜ਼ਰਵਰ, 5 ਖਰਚਾ ਅਬਜ਼ਰਵਰ ਅਤੇ 2 ਪੁਲਿਸ ਆਬਜ਼ਰਵਰ ਸ਼ਾਮਿਲ ਹਨ।ਸਾਰੇ ਅਧਿਕਾਰੀ ਵੱਖ-ਵੱਖ ਰਾਜਾਂ ਦੇ ਸੀਨੀਅਰ ਆਈ.ਏ.ਐਸ, ਆਈ.ਆਰ.ਐਸ ਅਤੇ ਆਈ.ਪੀ.ਐਸ ਅਧਿਕਾਰੀ ਹਨ। ਅੱਜ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਵਿਚ ਉਕਤ ਨਿਰੀਖਕਾਂ ਨੇ ਜਿਲ੍ਹੇ ਵਿਚ ਕੰਮ ਕਰ ਰਹੇ ਚੋਣ ਮਸ਼ੀਨਰੀ ਜਿਸ ਵਿੱਚ ਸਾਰੇ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ, ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਅਤੇ ਹਰੇਕ ਹਲਕੇ ਦੇ ਸਹਾਇਕ ਖਰਚਾ ਅਬਜ਼ਰਵਰਾਂ ਨਾਲ ਵਿਸਥਾਰਤ ਮੀਟਿੰਗ ਕੀਤੀ।ਖਹਿਰਾ ਨੇ ਚੋਣ ਅਬਜ਼ਰਵਰਾਂ ਨਾਲ ਟੀਮਾਂ ਦੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਇਹ ਅਬਜ਼ਰਵਰ ਸਾਹਿਬਾਨ ਚੋਣਾਂ ਨਿਰਪੱਖ, ਅਜ਼ਾਦੀ, ਸਾਂਤੀ, ਬਿਨਾਂ ਕਿਸੇ ਲਾਲਚ ਜਾਂ ਡਰ ਭੈਅ ਦੇ ਹੋਣ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਹਨ।ਜਿਥੇ ਉਹ ਚੋਣ ਮਸ਼ੀਨਰੀ ਦੀ ਨਿਗਰਾਨੀ ਕਰਨਗੇ, ਉਥੇ ਤੀਸਰੀ ਅੱਖ ਵਜੋਂ ਵਿੱਚਰਦੇ ਹੋਏ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖਰਚੇ ਉਤੇ ਨਿਗ੍ਹਾ ਰੱਖਦੇ ਹੋਏ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖਣਗੇ।
ਉਨਾਂ ਦੱਸਿਆ ਕਿ ਹਲਕਾ ਅੰਮ੍ਰਿਤਸਰ ਪੱਛਮੀ ਤੇ ਅਟਾਰੀ ਲਈ ਸੰਤੋਸ਼ ਕੁਮਾਰ ਯਾਦਵ ਆਈ.ਏ.ਐਸ ਫੋਨ ਨੰਬਰ 94788-37473, ਅੰਮ੍ਰਿਤਸਰ ਕੇਂਦਰੀ ਤੇ ਦੱਖਣੀ ਲਈ ਸ਼ੰਭੂ ਕੁਮਾਰ ਆਈ.ਏ.ਐਸ ਫੋਨ ਨੰਬਰ 94781-27161, ਹਲਕਾ ਰਾਜਾਸਾਂਸੀ ਅਤੇ ਅੰਮ੍ਰਿਤਸਰ ਉਤਰੀ ਲਈ ਵਿਨੋਦ ਸਿੰਘ ਗੁੰਜਿਆਲ ਆਈ.ਏ.ਐਸ ਫੋਨ ਨੰਬਰ 94782-96719, ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਪੂਰਬੀ ਲਈ ਅਰੁਣ ਕਿਸ਼ੋਰ ਡੋਗੰਰੀ ਆਈ.ਏ.ਐਸ ਫੋਨ ਨੰਬਰ 94170-32935, ਹਲਕਾ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਲਈ ਸ੍ਰੀਮਤੀ ਪ੍ਰੀਤੀ ਜੈਨ ਆਈ.ਏ.ਐਸ ਫੋਨ ਨੰਬਰ 94657-36685 ਅਤੇ ਹਲਕਾ ਮਜੀਠਾ ਲਈ ਡਾ. ਵਿਨੈ ਗੋਇਲ ਆਈ.ਏ.ਐਸ ਫੋਨ ਨੰਬਰ 94783-49455 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਕੇਂਦਰੀ ਲਈ ਤਾਇਨਾਤ ਖਰਚਾ ਅਬਜ਼ਰਵਰ ਰਾਜੇਸ਼ ਕੁਮਾਰ ਯਾਦਵ ਆਈ.ਆਰ.ਐਸ ਫੋਨ ਨੰਬਰ 94655-65215, ਅੰਮ੍ਰਿਤਸਰ ਪੂਰਬੀ, ਅਟਾਰੀ ਅਤੇ ਬਾਬਾ ਬਕਾਲਾ ਲਈ ਰਾਮ ਪ੍ਰਕਾਸ਼ ਰਸਤੋਗੀ ਆਈ.ਆਰ.ਐਸ ਫੋਨ ਨੰਬਰ 94643-92913, ਹਲਕਾ ਰਾਜਾਸਾਂਸੀ ਅਤੇ ਅੰਮ੍ਰਿਤਸਰ ਪੱਛਮੀ ਲਈ ਪ੍ਰਭਾਤ ਡੰਡੋਤੀਆ ਆਈ.ਆਰ.ਐਸ ਫੋਨ ਨੰਬਰ 94784-10286, ਹਲਕਾ ਜੰਡਿਆਲਾ ਅਤੇ ਅੰਮ੍ਰਿਤਸਰ ਉਤਰੀ ਲਈ ਅਜੀਤ ਦਨ ਆਈ.ਆਰ.ਐਸ ਫੋਨ ਨੰਬਰ 94178-70584, ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਲਈ ਅਰਵਿੰਦਰ ਸ਼ਰਮਾ ਆਈ.ਆਰ.ਐਸ ਫੋਨ ਨੰਬਰ 94783-65949 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਜੋ ਕਿ ਪੁਲਿਸ ਦਾ ਧਿਆਨ ਮੰਗਦੀ ਹੋਵੇ ਲਈ ਹਲਕਾ ਅਜਨਾਲਾ, ਰਾਜਾਸਾਂਸੀ, ਮਜੀਠਾ, ਜੰਡਿਆਲਾ, ਅਟਾਰੀ ਤੇ ਬਾਬਾ ਬਕਾਲਾ ਲਈ ਤਾਇਨਾਤ ਪੁਲਿਸ ਅਬਜ਼ਰਵਰ ਰਾਕੇਸ਼ ਕੁਮਾਰ ਸਿਨ੍ਹਾ ਆਈ.ਪੀ.ਐਸ ਨਾਲ ਫੋਨ ਨੰਬਰ 94781-19520 ਅਤੇ ਅੰਮ੍ਰਿਤਸਰ ਉਤਰੀ, ਪੱਛਮੀ, ਕੇਂਦਰੀ, ਪੂਰਬੀ ਅਤੇ ਦੱਖਣੀ ਲਈ ਤਾਇਨਾਤ ਪੁਲਿਸ ਅਬਜ਼ਰਵਰ ਆਰ.ਐਮ ਪਾਂਡੇ ਆਈ.ਪੀ.ਐਸ ਨਾਲ ਫੋਨ ਨੰਬਰ 94642-67451 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ: ਖਹਿਰਾ ਨੇ ਦੱਸਿਆ ਕਿ ਸਾਰੇ ਅਬਜ਼ਰਵਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਠਹਿਰੇ ਹੋਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਲੋੜ ਲਈ ਇਨਾਂ ਨੂੰ ਰੋਜ਼ਾਨਾ ਸਵੇਰੇ 9:30 ਤੋਂ 10:30 ਵਜੇ ਤੱਕ ਮਿਲਿਆ ਜਾ ਸਕਦਾ ਹੈ।
Punjab Post Daily Online Newspaper & Print Media