Thursday, July 23, 2026

ਕੇਂਦਰੀ ਹਲਕੇ ‘ਚ 80 ਫੀਸਦੀ ਤੋਂ ਵੀ ਜਿਆਦਾ ਲੋਕ ਕਾਂਗਰਸ ਨੂੰ ਪਾਉਣਗੇ ਵੋਟਾਂ – ਓਮ ਪ੍ਰਕਾਸ਼ ਸੋਨੀ

ਵੱਖ-ਵੱਖ ਇਲਾਕਿਆਂ ‘ਚ ਕੀਤੀਆਂ ਚੋਣ ਰੈਲੀਆਂ

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਥਾਨਕ ਗੁਰਬਖਸ਼ ਨਗਰ, ਅਮਨ ਐਵਨਿਊ, ਰਾਮਾਨੰਦ ਬਾਗ ਤੇ ਹੋਰ ਇਲਾਕਿਆਂ ਵਿੱਚ ਚੋਣ ਰੈਲੀਆਂ ਕੀਤੀਆਂ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ‘ਚ ਹਮੇਸ਼ਾਂ ਹੀ ਵਿਕਾਸ ਕਾਰਜ਼ਾਂ ਦੀ ਲਹਿਰ ਆਈ ਹੈ ਅਤੇ ਹਰ ਵਰਗ ਖ਼ੁਸ਼ਹਾਲ ਰਿਹਾ ਹੈ।ਕੇਂਦਰੀ ਹਲਕੇ ਵਿੱਚ 95 ਫੀਸਦੀ ਵਿਕਾਸ ਕਾਰਜ਼ ਮੁਕੰਮਲ ਹੋ ਗਏ ਹਨ ਅਤੇ ਸਰਕਾਰ ਬਨਣ ‘ਤੇ ਇਸੇ ਤਰ੍ਹਾਂ ਵਿਕਾਸ ਕੰਮਾਂ ਦੀ ਲਹਿਰ ਲਗਾਤਾਰ ਜਾਰੀ ਰੱਖੀ ਜਾਵੇਗੀ।ਉਨਾਂ ਕਿਹਾ ਕਿ ਲੋਕਾਂ ਦੇ ਇਸ ਪਿਆਰ ਅਤੇ ਵਿਸ਼ਵਾਸ ਤੋਂ ਸਪੱਸ਼ਟ ਹੈ ਕਿ ਉਨਾਂ ਦੇ ਕੇਂਦਰੀ ਹਲਕੇ ‘ਚ 80 ਫੀਸਦੀ ਤੋਂ ਵੀ ਜਿਆਦਾ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ।
                  ਇਸ ਮੌਕੇ ਸੇਵਾਦਾਰ ਵਿਕਾਸ ਸੋਨੀ, ਕੌਂਸਲਰ ਤਾਹਿਰ ਸ਼ਾਹ, ਇਕਬਾਲ ਸਿੰਘ ਸ਼ੈਰੀ, ਸਰਬਜੀਤ ਸਿੰਘ ਲਾਟੀ, ਰਾਕੇਸ਼ ਸਹਿਦੇਵ, ਚੇਤਨ ਸਹਿਦੇਵ, ਬੌਬੀ ਅਰੋੜਾ, ਰਾਕੇਸ਼ ਅਰੋੜਾ, ਰਵੀਕਾਂਤ, ਰਾਮਪਾਲ, ਮੱਖਣ ਸਿੰਘ, ਦੀਪਕ ਅਰੋੜਾ, ਵਿਨੋਦ ਮਹਿਰਾ, ਅਬਦੁਲ ਨੂਰ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਵਰਕਰ ਮੌਜ਼ੂਦ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …