Saturday, August 29, 2026

ਬਿਕਰਮ ਮਜੀਠੀਆ ਦੀ ਹਾਜ਼ਰੀ ‘ਚ 200 ਤੋਂ ਜ਼ਿਆਦਾ ਕਾਂਗਰਸੀ ਆਗੂ ਅਕਾਲੀ ਦਲ ‘ਚ ਸ਼ਾਮਲ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੂਰਬੀ ‘ਚ ਵੱਖ ਵੱਖ ਵਾਰਡਾਂ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਸਮੇਤ 200 ਤੋਂ ਜ਼ਿਆਦਾ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।ਸਾਬਕਾ ਮੰਤਰੀ ਤੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਨਾਂ ਨੁੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਮਜੀਠੀਆ ਨੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
               ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵਾਰਡ ਨੰਬਰ 46 ਤੋਂ ਸੁਖਬੀਰ ਸਿੰਘ ਕੁੱਕੂ, ਸ਼ੀਰਾ ਪਹਿਲਵਾਨ, ਵਿਕਰਮ ਮਾਹਲ, ਸੁਰਿੰਦਰ ਸਿੰਘ, ਨਿਰਮਲਜੀਤ ਸਿੰਘ, ਮੋਹਿਤ ਮਹਿਰਾ, ਨਵਜੋਤ ਸਿੰਘ, ਸਤਬੀਰ ਸਿੰਘ, ਦਵਿੰਦਰ ਸਿੰਘ ਵਿੱਕੀ, ਪਰਮਿੰਦਰ ਸਿੰਘ, ਤਰਲੋਚਨ ਸਿੰਘ, ਗੁਰਿੰਦਰ ਸਿੰਘ, ਪਿੰਡ ਮੂਧਲ ਤੋਂ ਰੇਸ਼ਮ ਸਿੰਘ, ਤਰਸੇਮ ਸਿੰਘ, ਮੁਖਵਿੰਦਰ ਸਿੰਘ, ਰਣਜੀਤ ਸਿੰਘ, ਵਾਰਡ ਨੰਬਰ 24 ਅਤੇ 39 ਤੋਂ ਜੈ ਕਿਸ਼ਨ ਸੈਣੀ ਸਕੱਤਰ ਕਾਂਗਰਸ ਘੱਟਗਿਣਤੀ ਸੈਲ, ਗਗਨਦੀਪ ਸਿੰਘ, ਹਿਤੇਸ਼, ਗੁਰਪ੍ਰੀਤ ਸਿੰਘ, ਵਿਕਾਸ, ਸਤਿੰਦਰ ਸਿੰਘ ਵਿਰਦੀ ਸਾਬਕਾ ਐਮ.ਸੀ, ਸਾਗਰ ਸਮੇਤ ਕਈ ਆਗੂ ਸ਼ਾਮਲ ਸਨ।
              ਇਸ ਦੌਰਾਨ ਹੀ ਪ੍ਰੀਤ ਨਗਰ ਦੇ ਵਸਨੀਕਾਂ ਨੇ ਮਜੀਠੀਆ ਨੂੰ ਮਿਲ ਕੇ ਦੱਸਿਆ ਕਿ ਉਨਾਂ ਦੇ ਇਲਾਕੇ ਵਿਚ ਨਾ ਸੀਵਰੇਜ਼ ਹਨ ਤੇ ਨਾ ਹੀ ਗਰੀਬਾਂ ਦੇ ਨੀਲੇ ਕਾਰਡ ਬਣੇ ਹਨ ਤੇ ਨਸ਼ੇ ਦਾ ਬਹੁਤ ਜ਼ਿਆਦਾ ਪਸਾਰ ਹੈ। ਇਸੇ ਤਰਾਂ ਵਾਰਡ ਨੰਬਰ 26 ਦੇ ਵਾਸੀਆਂ ਨੇ ਮਜੀਠੀਆ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ।ਇਥੇ ਵੀ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਏ।ਉਨਾਂ ਕਿਹਾ ਕਿ ਅਕਾਲੀ ਦਲ ਨੂੰ ਮਿਲ ਰਹੇ ਭਰਵੇਂ ਸਹਿਯੋਗ ਤੋਂ ਲੱਗਦਾ ਹੈ ਕਿ 20 ਫਰਵਰੀ ਤੱਕ ਕਾਂਗਰਸ ਨੂੰ ਵੋਟਾਂ ਪਾਉਣ ਵਾਲਾ ਸਿੱਧੂ ਜੋੜਾ ਹਲਕਾ ਪੂਰਬੀ ਵਿੱਚ ਇਕੱਲਾ ਹੀ ਰਹਿ ਜਾਵੇਗਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …