ਗਿੱਲ ਨੇ 20 ਨੂੰ ਤੱਕੜੀ ਦਾ ਬਟਨ ਦਬਾ ਕੇ ਜੇਤੂ ਬਣਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਵਾਰਡ
ਨੰਬਰ 64 ਵਿਖੇ ਹੋਈ ਹੋਈ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਸਪਾ ਗਠਜੋੜ ਆਉਦੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਦਾ ਫਤਵਾ ਲੈ ਕੇ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਕੇ ਗਠਜੋੜ ਦੀ ਸਰਕਾਰ ਬਣਾਵੇਗਾ।ਉਨਾਂ ਨੇ 20 ਫਰਵਰੀ ਨੂੰ ਗਠਜੋੜ ਦੇ ਚੋਣ ਨਿਸ਼ਾਨ ‘ਤੱਕੜੀ’ ਦਾ ਬਟਨ ਦਬਾ ਕੇ ਜੇਤੂ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਾਰਜ਼ਕਾਲ ਦੌਰਾਨ ਅਜਿਹਾ ਕੋਈ ਵੀ ਕੰਮ ਨਹੀ ਕੀਤਾ, ਜਿਸ ਨਾਲ ਆਮ ਲੋਕਾਂ ਨੂੰ ਕੋਈ ਸਹੂਲਤ ਮਿਲੀ ਹੋਵੇ।ਇਹ ਸਿਰਫ ਝੂਠੀਆਂ ਸੋਹਾਂ ਖਾ ਕੇ ਲੋਕਾਂ ਨੂੰ ਗੁੰਮਰਾਹ ਹੀ ਕਰਦੇ ਰਹੇ ਹਨ ਅਤੇ ਆਪ ਵਾਲੇ ਜੋ ਵਾਅਦੇ ਕਰ ਰਹੇ ਹਨ ਉਹ ਵਾਅਦੇ ਬਣ ਕੇ ਹੀ ਰਹਿ ਜਾਣਗੇ।ਉਨਾਂ ਹੋਰ ਕਿਹਾ ਕਿ ਕਾਂਗਰਸ ਤੇ ਆਪ ਵੋਟਾਂ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ।ਪਰ ਸੂਝਵਾਨ ਲੋਕ ਹੁਣ ਉਨ੍ਹਾਂ ਦੇ ਝਾਂਸਿਆ ’ਚ ਆਉਣ ਵਾਲੇ ਨਹੀਂ ਹਨ।
ਇਸ ਮੌਕੇ ਮਾਹਣ ਸਿੰਘ, ਪੂਰਨ ਸਿੰਘ ਮੱਤੇਵਾਲ, ਕਵਲਨੈਨ ਸਿੰਘ ਗੁੱਲੂ, ਹਰਇੰਦਰ ਸਿੰਘ ਮੱਤੇਵਾਲ, ਗੁਰਸ਼ਰਨ ਸਿੰਘ ਨਾਮਧਾਰੀ, ਨਵਜੀਤ ਸਿੰਘ ਲੱਕੀ, ਪ੍ਰੇਮ ਸਿੰਘ ਜੌੜਾ, ਬਿਕਰਮ ਸਿੰਘ, ਜਸਪਾਲ ਸਿੰਘ ਜੱਜੀ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਸਨੀਕ ਅਤੇ ਹੋਰ ਅਕਾਲੀ-ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media