Sunday, April 26, 2026

ਬਲਦੇਵ ਮਾਨ ਦੀ ਅਗਵਾਈ ਹੇਠ ਕਈ ਪਰਿਵਾਰ ਅਕਾਲੀ ਦਲ ‘ਚ ਹੋਏ ਸ਼ਾਮਲ

ਸੰਗਰੂਰ, 7 ਫਰਵਰੀ (ਜਗਸੀਰ ਲੌਂਗੋਵਾਲ) -ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਪਿੰਡ ਨਾਗਰਾ ਦੇ ਕਈ ਪਰਿਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਅਗਵਾਈ `ਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਬਲਦੇਵ ਸਿੰਘ ਮਾਨ ਕਿਹਾ ਕਿ ਅਕਾਲੀ ਦਲ ਆਗੂਆਂ ਦੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ।ਉਨਾਂ ਨੇ ਭਰੋਸਾ ਦਿਵਾਇਆ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ਉਪਰੰਤ ਪਿੰਡ ਦੀਆਂ ਸਮੱਸਿਆਂਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ।
                  ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਜੱਗੀ ਸਿੰਘ, ਸੇਵਕ ਸਿੰਘ, ਜੀਤਾ ਸਿੰਘ, ਰਿੰਕੂ ਸਿੰਘ, ਪੰਮਾ ਸਿੰਘ, ਸੁਖਵੀਰ ਸਿੰਘ, ਸੁਰਜੀਤ ਸਿੰਘ, ਬੰਟੀ ਸਿੰਘ, ਨਿਰਮਲ ਸਿੰਘ ਭੜੋ, ਬੀ.ਐਸ.ਪੀ ਤੋਂ ਰਾਮ ਸਿੰਘ, ਹਰਬੰਸ ਸਿੰਘ, ਡਾਕਟਰ ਦਰਸ਼ਨ ਸਿੰਘ, ਚੰਦ ਸਿੰਘ ਰਾਮਪੁਰਾ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …