ਪਠਾਨਕੋਟ, 8 ਫਰਵਰੀ (ਪੰਜਾਬ ਪੋਟਸ ਬਿਊਰੋ) – ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਜ਼ਿਲ੍ਹਾ ਪਠਾਨਕੋਟ ਲਈ ਤਾਇਨਾਤ ਕੀਤੇ 4 ਚੋਣ ਅਬਜ਼ਰਵਰਾਂ
ਵਲੋਂ ਪੰਡਿਤ ਦੀਨਦਿਆਲ ਉਪਾਦਿਆਏ ਆਡੀਟੋਰੀਅਮ ਨਜ਼ਦੀਕ ਟਰੱਕ ਯੂਨੀਅਨ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ) ਦੇ ਜਨਰਲ ਅਬਜ਼ਰਵਰ ਆਂਦਰਾ ਵਾਮਸੀ ਆਈ.ਏ.ਐਸ, ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ ਨਿਯੁੱਕਤ ਜਨਰਲ ਅਬਜ਼ਰਵਰ ਪਰਾਵਿਨ ਚਿੰਧੂ ਦਾਰਦੇ ਆਈ.ਏ.ਐਸ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਲਈ ਨਿਯੁੱਕਤ ਖਰਚਾ ਅਬਜ਼ਰਵਰ ਅਮਿਤ ਕੁਮਾਰ ਸੋਨੀ ਵਿਸ਼ੇਸ਼ ਤੋਰ ‘ਤੇ ਹਾਜ਼ਰ ਰਹੇ।ਇਨ੍ਹਾਂ ਤੋਂ ਇਲਾਵਾ ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਸੰਯਮ ਅਗਰਵਾਲ, ਸੁਰਿੰਦਰਾ ਲਾਂਬਾ ਐਸ.ਐਸ.ਪੀ, ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰ, ਸਮੂਹ ਪੁਲਿਸ ਸੈਕਟਰ ਅਫਸਰ, ਇੰਚਾਰਜ਼ ਐਫ.ਐਸ, ਇੰਚਾਰਜ਼ ਐਸ.ਐਸ.ਟੀ ਅਤੇ ਸਮੂਹ ਨੋਡਲ ਅਫਸਰ ਜਿਲ੍ਹਾ ਪਠਾਨਕੋਟ ਆਦਿ ਹਾਜ਼ਰ ਸਨ।
ਮੀਟਿੰਗ ਵਿੱਚ ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰ ਕਲਾਂ-ਕਮ- ਰਿਟਰਨਿੰਗ ਅਫਸਰ 001 ਸੁਜਾਨਪੁਰ ਵਲਨਰੳਬਲਿਟੀ ਮੈਪਿੰਗ ਬਾਰੇ ਰੋਸਨੀ ਪਾਈ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਰਿਟਰਨਿੰਗ ਅਫ਼ਸਰ 002-ਭੋਆ (ਅ.ਜ) ਸੁਭਾਸ ਚੰਦਰ ਵਲੋਂ ਵੋਟਾਂ ਦੇ ਦਿਨ ਕੀਤੇ ਗਏ ਸਾਰੇ ਪ੍ਰਬੰਧਾਂ ਅਤੇ ਖਰਚਾ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।ਮੀਟਿੰਗ ਦੋਰਾਨ ਗੁਰਸਿਮਰਨ ਸਿੰਘ ਢਿਲੋਂ ਐਸ.ਡੀ.ਐਮ ਪਠਾਨਕੋਟ-ਕਮ-ਰਿਟਰਨਿੰਗ ਅਫਸਰ 003 ਪਠਾਨਕੋਟ ਨੇ ਫਾਰਮ ਡੀ-12 ਬਾਰੇ ਦੱਸਦਿਆਂ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੋਰਾਨ ਪੀ.ਡਬਲਯੂ.ਡੀ ਵੋਟਰਾਂ ਅਤੇ ਜੋ ਬਜ਼ੁਰਗ ਲੋਕ ਅਤੇ ਕੋਵਿਡ ਪਾਜ਼ਟਿਵ ਜਾਂ ਕੋਰਿਨਟਾਈਨ ਲੋਕਾਂ ਦੇ ਲਈ ਬੈਲਟ ਪੇਪਰ ਵੋਟ ਲਈ ਕੀਤੀ ਪ੍ਰਕਿਰਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਇਸ ਤੋਂ ਇਲਾਵਾ ਸੰਯਮ ਅਗਰਵਾਲ ਡਿਪਟੀ ਨੇ ਵਿਧਾਨ ਸਭਾ ਚੋਣਾਂ ਦੋਰਾਨ ਕਰੋਨਾ ਕਾਲ ਦੇ ਚੱਲਦਿਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਹਰੇਕ ਪੋਲਿੰਗ ਬੂਥ ‘ਤੇ ਕੋਵਿਡ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਸੁਰਿੰਦਰਾ ਲਾਂਬਾ ਐਸ.ਐਸ.ਪੀ ਨੇ ਜਿਲ੍ਹਾ ਪਠਾਨਕੋਟ ਵਿੱਚ ਕੀਤੇ ਪੁਲਿਸ ਪ੍ਰਬੰਧਾਂ ‘ਤੇ ਰੋਸ਼ਨੀ ਪਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦੇ ਨਜ਼ਦੀਕ ਜਾਂ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਜੋ ਆਪ ਨੂੰ ਲਗਦਾ ਹੈ ਕਿ ਗਲਤ ਹੈ ਅਤੇ ਚੋਣ ਜ਼ਾਬਤਾ ਦੀ ਉਲੰਘਣਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤੀ ਜਾਵੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media