Monday, August 24, 2026

ਖ਼ਾਲਸਾ ਕਾਲਜ ਵੂਮੈਨ ਵਿਖੇ ‘ਰੁਬਰੂ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ‘ਰੂਬਰੂ’ ਕਰਵਾਇਆ ਗਿਆ, ਜਿਸ ’ਚ ਯੂ.ਜੀ.ਸੀ ਪ੍ਰਮਾਣਿਤ ਖੋਜ਼ ਰਸਾਲਾ ‘ਸ਼ੀਰਾਜ਼ਾ’ ਦੇ ਮੁੱਖ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਡਾ. ਸੁਰਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵਿੰਦਰ ਕੌਰ ਨੇ ਆਏ ਹੋਏ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ।ਉਨਾਂ ਨੇ ਪੰਜਾਬੀ ਭਾਸ਼ਾ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।
                 ਪ੍ਰੋ. ਰਵਿੰਦਰ ਕੌਰ ਨੇ ਪਾਰਸ ਦਾ ਤਾਅਰੁਫ਼ ਕਰਵਾਉਂਦਿਆਂ ਖੋਜ਼ ਦੇ ਖੇਤਰ ’ਚ ‘ਸ਼ੀਰਾਜ਼ਾ’ ਖੋਜ-ਰਸਾਲੇ ਦੇ ਮਿਆਰੀ ਪੱਧਰ ਦੀ ਸ਼ਲਾਘਾ ਕੀਤੀ ਅਤੇ ਵਕਤਾ ਦੀ ਸਾਹਿਤਕ ਲਗਨ ਅਤੇ ਖੋਜੀ ਬਿਰਤੀ ਨੂੰ ਸਿਰਜਣਾ ਅਤੇ ਚਿੰਤਨ ਨਾਲ ਜੁੜੇ ਸਮੂਹ ਸਾਹਿਤਕ ਮਨਾਂ ਲਈ ਸ਼ੁਭ ਸੰਕੇਤ ਦੱਸਿਆ।ਪਾਰਸ ਨੇ ਭਾਸ਼ਣ ਦਿੰਦਿਆ ਸਰੋਤਿਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਆਲੋਚਨਾ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਤੋਂ ਜਾਣੂ ਕਰਵਾਇਆ ਅਤੇ ਪੰਜਾਬੀ ਸਾਹਿਤ ਨੂੰ ਵਧੇਰੇ ਪ੍ਰਫੁਲਿਤ ਕਰਨ ਲਈ ਸੁਝਾਉ ਮੂਲਕ ਸੰਵਾਦ ਰਚਾਇਆ।ਪ੍ਰੋਗਰਾਮ ਦੇ ਅੰਤ ’ਤੇ ਡਾ. ਪ੍ਰਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਪਾਰਸ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ।
               ਇਸ ਮੌਕੇ ਡਾ. ਕਿਰਨ ਰਾਜ, ਡਾ. ਗੁਰਵਿੰਦਰ ਕੌਰ, ਸੁਮਨਜੀਤ ਕੌਰ, ਡਾ. ਸ਼ਰਨਜੀਤ ਕੌਰ, ਡਾ. ਜਸਵਿੰਦਰ ਸਿੰਘ ਮੁਖੀ ਅਰਥ ਸ਼ਾਸਤਰ ਵਿਭਾਗ ਅਤੇ ਸਵਰਨ ਸਿੰਘ ਖੋਜਾਰਥੀ ਡੇਰਾ ਬਾਬਾ ਨਾਨਕ ਸ਼ਾਮਲ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …