Wednesday, August 26, 2026

ਵਿਨਰਜੀਤ ਗੋਲਡੀ ਨੂੰ ਪਿੰਡਾਂ ਵਿੱਚ ਮਿਲਿਆ ਜ਼ਬਰਦਸਤ ਸਮਰਥਨ

ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ-ਬਸਪਾ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਰੋਸ਼ਨਵਾਲਾ, ਰਾਏ ਸਿੰਘ ਵਾਲਾ, ਸੰਗਤਪੁਰਾ, ਸਕਰੋਦੀ, ਗਹਿਲਾਂ, ਦਿੱਤੂਪੁਰਾ, ਮਹਿਸਸਪੂਰ, ਖੇੜੀ ਚੰਦਵਾਂ, ਸੰਤੋਖਪੁਰਾ, ਜਲਾਣ ਆਦਿ ਪਿੰਡਾਂ ਵਿਚ ਚੋਣ ਮੁਹਿੰਮ ਦੌਰਾਨ ਲੱਡੂਆਂ ਨਾਲ ਤੋਲਿਆ ਗਿਆ। ਗੋਲਡੀ ਨੇ ਵੱਖ ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਸਪਾ ਦੇ ਹੱਕ ਵਿਚ ਲਹਿਰ ਬਣ ਗਈ ਹੈ, ਪੰਜਾਬ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਸਾਰੇ ਵਰਗਾਂ ਦੀ ਸਰਕਾਰ ਬਣੇਗੀ।ਉਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਵਿਧਾਇਕ ਨੇ ਪੰਜ ਸਾਲਾਂ ਵਿੱਚ ਹਲਕੇ ਵਿੱਚ ਵਿਕਾਸ ਕੰਮਾਂ ਦੇ ਨਾਂਅ ‘ਤੇ ਰੱਜ਼ ਕੇ ਲੁੱਟ ਮਚਾਈ ਹੈ, ਜਿਸ ਦਾ ਅਕਾਲੀ ਬਸਪਾ ਦੀ ਸਰਕਾਰ ਆਉਣ ‘ਤੇ ਹਿਸਾਬ ਲਿਆ ਜਾਵੇਗਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …